ਜਲਾਲਾਬਾਦ : ਪਟਵਾਰੀਆਂ ਵੱਲੋਂ ਦਿੱਤੇ ਧਰਨੇ ਦੇ ਚੱਲਦੇ ਹਾਈਕੋਰਟ ਨੇ ਮੰਗਿਆ ਜਵਾਬ

Wednesday, Mar 21, 2018 - 06:33 PM (IST)

ਜਲਾਲਾਬਾਦ (ਸੇਤੀਆ/ਸੰਧੂ) : ਜਲਾਲਾਬਾਦ ਬਾਰ ਐਸੋਸੀਏਸ਼ਨ ਵੱਲੋਂ ਕੁੱਝ ਦਿਨ ਪਹਿਲਾਂ ਪਟਵਾਰੀਆਂ ਵਲੋਂ ਤਹਿਸੀਲ ਕੰਪਲੈਕਸ ਵਿਚ ਲਗਾਏ ਗਏ ਧਰਨੇ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ ਰਿੱਟ 'ਤੇ ਮਾਨਯੋਗ ਅਦਾਲਤ ਵੱਲੋਂ ਸਰਕਾਰ ਸਮੇਤ ਡੀ.ਜੀ.ਪੀ ਪੰਜਾਬ, ਐੱਸ.ਐੱਸ.ਪੀ ਫ਼ਾਜ਼ਿਲਕਾ, ਡੀ.ਸੀ ਫ਼ਾਜ਼ਿਲਕਾ, ਡਿਪਟੀ ਕੁਲੈਕਟਰ ਫ਼ਾਜ਼ਿਲਕਾ, ਐੱਸ.ਡੀ.ਐੱਮ ਜਲਾਲਾਬਾਦ, ਐੱਸ.ਐੱਚ.ਓ ਸਿਟੀ ਜਲਾਲਾਬਾਦ, ਤਹਿਸੀਲਦਾਰ ਜਲਾਲਾਬਾਦ ਨੂੰ ਜਵਾਬ ਲਈ ਤਲਬ ਕੀਤਾ ਹੈ।
ਜਾਣਕਾਰੀ ਅਨੁਸਾਰ ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਦਾਇਰ ਕੀਤੀ ਗਈ ਰਿੱਟ ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਜਲਾਲਾਬਾਦ ਦੇ ਪਟਵਾਰੀਆਂ ਵੱਲੋਂ 13 ਫ਼ਰਵਰੀ ਨੂੰ ਗੈਰ ਕਾਨੂੰਨੀ ਢੰਗ ਨਾਲ ਤਹਿਸੀਲ ਕੰਪਲੈਕਸ ਜਲਾਲਾਬਾਦ 'ਚ ਲਗਾਏ ਗਏ ਧਰਨੇ ਸਬੰਧ ਵਿਚ ਅਤੇ ਸਬੰਧਤ ਵਿਭਾਗ ਵੱਲੋਂ ਬਣਦੀ ਕਾਰਵਾਈ ਨਾ ਕਰਨ ਦੇ ਚੱਲਦਿਆਂ ਆਪਣੇ ਵਕੀਲ ਦਵਿੰਦਰ ਸਿੰਘ ਖੁਰਾਣਾ ਵੱਲੋਂ ਮਾਨਯੋਗ ਹਾਈਕੋਰਟ, ਚੰਡੀਗੜ੍ਹ 'ਚ ਇਕ ਰਿੱਟ ਦਾਇਰ ਕੀਤੀ ਸੀ ਜਿਸ 'ਤੇ ਸੁਣਵਾਈ ਕਰਦਿਆਂ ਮਾਨਯੋਗ ਜਸਟਿਸ ਦਇਆ ਚੋਧਰੀ ਨੇ ਉਪਰੋਕਤ ਅਧਿਕਾਰੀਆਂ ਨੂੰ ਮਿਤੀ 20 ਜੁਲਾਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਲਈ ਤਲਬ ਕੀਤਾ ਹੈ।


Related News