ਜ਼ਿਲਾ ਸੰਗਰੂਰ 'ਚ ਪਟਾਕਾ ਗੋਦਾਮ ਨੂੰ ਲੱਗੀ ਭਿਆਨਕ ਅੱਗ, 4 ਮੌਤਾਂ, 3 ਜ਼ਖਮੀ

Wednesday, Sep 20, 2017 - 07:20 AM (IST)

ਜ਼ਿਲਾ ਸੰਗਰੂਰ 'ਚ ਪਟਾਕਾ ਗੋਦਾਮ ਨੂੰ ਲੱਗੀ ਭਿਆਨਕ ਅੱਗ, 4 ਮੌਤਾਂ, 3 ਜ਼ਖਮੀ

ਸੰਗਰੂਰ— ਜ਼ਿਲਾ ਸੰਗਰੂਰ ਦੇ ਦਿੜਵਾ ਮੰਡੀ ਇਲਾਕੇ ਦੇ ਸੁਲਰ ਘਰਾਟ ਪਿੰਡ 'ਚ ਅੱਜ ਇਕ ਪਟਾਕਾ ਗੋਦਾਮ 'ਚ ਧਮਾਕਾ ਹੋ ਜਾਣ ਕਾਰਨ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਦੇ ਰਿਹਾਇਸ਼ੀ ਇਲਾਕੇ 'ਚ ਇਕ ਕੋਠੀ ਅੰਦਰ ਪਟਾਕਾ ਗੋਦਾਮ ਸੀ। ਜਿਸ 'ਚ ਦੇਰ ਸ਼ਾਮ ਅਚਾਨਕ ਧਮਾਕਾ ਹੋਇਆ, ਜਿਸ ਕਾਰਨ ਅੱਗ ਲੱਗ ਗਈ ਅਤੇ ਗੋਦਾਮ ਧਮਾਕੇ ਨਾਲ ਬੁਰੀ ਤਰ੍ਹਾਂ ਤਬਾਅ ਹੋ ਗਿਆ। ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਫੈਕਟਰੀ 'ਚ ਤਕਰੀਬਨ 30 ਤੋਂ 35 ਲੋਕ ਕੰਮ ਕਰਦੇ ਸਨ। ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਨਾ ਹੀ ਇਹ ਪਤਾ ਲੱਗਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆਂ ਤਾਂ ਉਸ ਸਮੇਂ ਫੈਕਟਰੀ 'ਚ ਕਿੰਨੇ ਲੋਕ ਮੌਜੂਦ ਸਨ। ਮੌਕੇ 'ਤੇ ਪੁੱਜੇ ਫਾਇਰ ਬ੍ਰਿਗੇਡ ਕਰਮਚਾਰੀ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਮੌਕੇ 'ਤੇ ਪਹੁੰਚੇ ਐਸ. ਐਸ. ਪੀ. ਸੰਗਰੂਰ ਨੇ ਦੱਸਿਆ ਕਿ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਮੁੱਢਲੇ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


Related News