ਪਟਿਆਲਾ ਸਬਜ਼ੀ ਮੰਡੀ ਹਮਲੇ ਦਾ ਬਹਾਦਰੀ ਨਾਲ ਸਾਹਮਣਾ ਕਰਨ ਵਾਲੇ ASI ਨੂੰ ਮਿਲੀ ਤਰੱਕੀ
Friday, Apr 17, 2020 - 09:27 AM (IST)
ਚੰਡੀਗੜ੍ਹ : ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦੌਰਾਨ ਹੋਏ ਹਮਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗਵਾਉਣ ਵਾਲੇ ਏ.ਐਸ.ਆਈ. ਹਰਜੀਤ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਬ ਇੰਸਪੈਕਟਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ, ਜਦੋਂ ਕਿ ਇਸ ਘਟਨਾ 'ਚ ਸ਼ਾਮਲ ਹੋਏ ਤਿੰਨ ਹੋਰ ਪੁਲਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲਸ ਕੌਮੈਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ।
ਪਟਿਆਲਾ ਸਦਰ ਥਾਣੇ ਦੇ ਐਸ. ਐਚ. ਓ. ਇੰਸਪੈਕਟਰ ਬਿੱਕਰ ਸਿੰਘ, ਏ. ਐਸ. ਆਈ. ਰਘੁਬੀਰ ਸਿੰਘ ਅਤੇ ਏ. ਐਸ. ਆਈ. ਰਾਜ ਸਿੰਘ ਤਿੰਨੋਂ ਪੁਲਸ ਕਰਮਚਾਰੀ 12 ਅਪ੍ਰੈਲ ਨੂੰ ਸਵੇਰੇ 5:30 ਵਜੇ ਦੇ ਕਰੀਬ ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਬਣਾਏ ਰੱਖਣ ਲਈ ਤਨਦੇਹੀ ਨਾਲ ਡਿਊਟੀ ਕਰਨ ਲਈ ਸਨਮਾਨਿਤ ਕੀਤੇ ਗਏ ਹਨ। ਮੰਡੀ ਬੋਰਡ ਦੇ ਯਾਦਵਿੰਦਰ ਸਿੰਘ ਏ.ਆਰ. ਨੂੰ, ਜੋ ਕਿ ਮਾਰਕਿਟ ਕਮੇਟੀ, ਪਟਿਆਲਾ 'ਚ ਏ.ਆਰ. ਵਜੋਂ ਤਾਇਨਾਤ ਹੈ ਤੇ ਪੁਲਸ ਕਰਮਚਾਰੀ ਵੀ ਨਹੀਂ ਹਨ, ਨੂੰ ਵੀ ਦਿਨਕਰ ਗੁਪਤਾ ਨੇ ਪੁਲਸ ਅਤੇ ਮੰਡੀ ਬੋਰਡ ਦੀ ਸਾਂਝੀ ਪਾਰਟੀ ਦੇ ਹਿੱਸੇ ਵਜੋਂ ਮਾਨਤਾ ਦਿੰਦਿਆਂ ਡੀ. ਜੀ. ਪੀ. ਕੌਮੈਂਡੇਸ਼ਨ ਡਿਸਕ ਦਿੱਤੀ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 13 ਹਜ਼ਾਰ ਤੋਂ ਪਾਰ
ਡੀ. ਜੀ. ਪੀ. ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਹੌਂਸਲੇ, ਬਹਾਦੁਰੀ, ਲਗਨ ਤੇ ਡਰ ਦੇ ਸਮੇਂ ਸਬਰ ਨਾਲ ਕਰਨ ਲਈ ਤਰੱਕੀ/ਐਵਾਰਡ ਦਿੱਤੇ ਗਏ ਹਨ ਤਾਂ ਜੋ ਹੋਰ ਪੁਲਸ ਅਧਿਕਾਰੀਆਂ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ। ਗੁਪਤਾ ਨੇ ਕਿਹਾ ਕਿ ਏ. ਐਸ. ਆਈ. ਹਰਜੀਤ ਸਿੰਘ ਨੂੰ ਸਬ-ਇੰਸਪੈਕਟਰ ਦਾ ਸਥਾਨਕ ਰੈਂਕ ਦੇਣ ਦੇ ਨਾਲ ਹੀ ਉਨ੍ਹਾਂ ਦਾ ਨਾਮ ਸੂਚੀ ਡੀ -2 'ਚ ਸ਼ਾਮਲ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ, (ਹਰਜੀਤ ਸਿੰਘ ਦਾ ਦਰਜਾ ਹੈੱਡ ਕਾਂਸਟੇਬਲ ਦਾ ਹੈ) ਪੁਲਸ ਕਰਮਚਾਰੀਆਂ ਦੀ ਵਿਸ਼ੇਸ਼ ਮੈਰਿਟ ਦੇ ਆਧਾਰ ’ਤੇ ਬਣਾਏ ਪੰਜਾਬ ਪੁਲਸ ਨਿਯਮਾਂ ਮੁਤਾਬਕ ਏ. ਐਸ. ਆਈ. ਦੇ ਰੈਂਕ ਵਜੋਂ ਤਰੱਕੀ ਲਈ ਫਾਸਟ ਟ੍ਰੈਕ ਰੂਟ ਹੈ । ਇਸ ਘਟਨਾ 'ਚ ਸਾਰੇ 4 ਪੁਲਸ ਅਧਿਕਾਰੀ ਅਤੇ ਏ.ਆਰ. ਯਾਦਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਸ ਘਟਨਾ 'ਚ ਇਕ ਚਿੱਟੇ ਰੰਗ ਦੀ ਇਸ਼ੂਯੂ ਡੀ.ਐੱਮ.ਐਕਸ ਵਾਹਨ, ਜਿਸ ਵਿਚ ਤਕਰੀਬਨ 5/6 ਵਿਅਕਤੀ ਸਨ, ਨੂੰ ਸਬਜ਼ੀ ਮੰਡੀ ਦੇ ਮੁੱਖ ਗੇਟ ਦੇ ਬਾਹਰ ਰੁਕਣ ਦਾ ਸੰਕੇਤ ਦਿਤਾ ਗਿਆ ਪਰ ਉਸ ਨੇ ਫਾਟਕ ਨੂੰ ਟੱਕਰ ਮਾਰ ਕੇ ਅੱਗੇ ਪੁਲਸ ਬੈਰੀਕੇਡ ਤੋੜ ਦਿੱਤਾ। ਜਦੋਂ ਪੁਲਸ ਵਾਹਨ ਦੇ ਨਜ਼ਦੀਕ ਪਹੁੰਚੀ ਤਾਂ ਪੁਲਸ ‘ਤੇ ਬਲਵਿੰਦਰ ਸਿੰਘ, ਜਗਮੀਤ ਸਿੰਘ, ਬੇਅੰਤ ਸਿੰਘ, ਨਿਰਭੈ ਸਿੰਘ ਅਤੇ ਉਨ੍ਹਾਂ ਦੇ 2/3 ਸਾਥੀਆਂ ਨੇ ਤਲਵਾਰਾਂ ਅਤੇ ‘ ਬਰਛਿਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਭਾਰਤੀ ਉਪਕਰਣ ਨਾਲ ਇਟਲੀ 'ਚ ਹੋ ਰਹੀ ਕੋਰੋਨਾ ਮਰੀਜ਼ਾਂ ਦੀ ਜਾਂਚ
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਅਪਰਾਧੀਆਂ ਦਾ ਹਮਲਾ ਅਚਾਨਕ ਅਤੇ ਭਿਆਨਕ ਸੀ, ਡੀ. ਜੀ. ਪੀ. ਨੇ ਦੇਖਿਆ ਕਿ ਇਸ ਘਟਨਾ 'ਚ ਏ.ਐਸ.ਆਈ. ਹਰਜੀਤ ਸਿੰਘ ਦਾ ਖੱਬਾ ਹੱਥ ਕੱਟਿਆ ਗਿਆ, ਜਦੋਂ ਕਿ ਐਸ. ਐਚ. ਓ. ਬਲਕਾਰ ਸਿੰਘ ਦੀ ਖੱਬੀ ਬਾਂਹ 'ਤੇ ਤਿੱਖੇ ਕੱਟੇ ਲੱਗੇ । ਦੂਜੇ ਪੁਲਸ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀਆਂ ਸੱਟਾਂ ਦੇ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਸ ਅਧਿਕਾਰੀਆਂ ਅਤੇ ਯਾਦਵਿੰਦਰ ਸਿੰਘ ਨੇ ਬੜੇ ਸ਼ਾਂਤ, ਹੌਂਸਲੇ, ਸਬਰ ਦਾ ਪ੍ਰਗਟਾਵਾ ਕੀਤਾ ਅਤੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ‘ਤੇ ਕਾਰਵਾਈ ਦੀ ਮੰਗ ਕੀਤੀ। ਏ. ਐਸ. ਆਈ. ਹਰਜੀਤ ਸਿੰਘ ਨੂੰ ਉਸ ਦੇ ਕੱਟੇ ਹੋਏ ਹੱਥ ਨਾਲ ਪੀ. ਜੀ. ਆਈ. ਚੰਡੀਗੜ੍ਹ ਭੇਜਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ੀਆਂ ਦਾ ਪਿੱਛਾ ਵੀ ਕੀਤਾ।
ਐਫ. ਆਈ. ਆਰ. ਦਰਜ ਕਰ ਲਈ ਗਈ ਅਤੇ ਪੁਲਸ ਪਾਰਟੀਆਂ ਨੂੰ ਹਮਲਾਵਰਾਂ ਨੂੰ ਘੇਰਨ ਲਈ ਰਵਾਨਾ ਕਰ ਦਿੱਤਾ। ਐਸ. ਐਸ. ਪੀ ਪਟਿਆਲਾ ਦੀ ਨਿੱਜੀ ਤੌਰ ‘ਤੇ ਅਗਵਾਈ 'ਚ ਅਭਿਆਸ ਦੀ ਯੋਜਨਾ ਬਣਾਈ ਗਈ। ਡੀ. ਜੀ. ਪੀ. ਗੁਪਤਾ ਨੇ ਖ਼ੁਦ ਪੀ. ਜੀ. ਆਈ. ਦੇ ਡਾਇਰੈਕਟਰ ਨੂੰ ਐਡਵਾਂਸਡ ਟਰੌਮਾ ਸੈਂਟਰ, ਪੀ. ਜੀ. ਆਈ. ਵਿਖੇ ਐਮਰਜੈਂਸੀ ਟੀਮ ਨੂੰ ਤੁਰੰਤ ਸਰਗਰਮ ਹੋਣ ਸਰਬੋਤਮ ਸਰਜਰੀ, ਡਾਕਟਰੀ ਇਲਾਜ ਅਤੇ ਹਰਜੀਤ ਸਿੰਘ ਦੀ ਸਹਾਇਤਾ ਲਈ ਬੇਨਤੀ ਕੀਤੀ। ਆਖਰਕਾਰ, ਸਾਢੇ ਸੱਤ ਘੰਟੇ ਲੰਬੇ ਆਪਰੇਸਨ ਤੋਂ ਬਾਅਦ, ਡਾਕਟਰਾਂ ਵਲੋਂ ਹਰਜੀਤ ਸਿੰਘ ਦੇ ਵੱਖਰੇ ਖੱਬੇ ਹੱਥ ਨੂੰ ਮੁੜ ਜੋੜਿਆ ਗਿਆ ਅਤੇ ਇੱਕ ਤੇਜ਼ ਕਾਰਵਾਈ ਕਰਦਿਆਂ ਸਾਰੇ ਦੋਸ਼ੀ ਵਿਅਕਤੀਆਂ ਨੂੰ ਪਿਸਤੌਲ, ਤੇਜ਼ਧਾਰ ਹਥਿਆਰ, ਨਸ਼ੇ ਅਤੇ ਨਕਦੀ ਨਾਲ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ।