ਪਟਿਆਲਾ: ਪੁਲਸ ਮੁਲਾਜ਼ਮ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Saturday, Sep 28, 2019 - 02:02 PM (IST)

ਪਟਿਆਲਾ: ਪੁਲਸ ਮੁਲਾਜ਼ਮ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਪਟਿਆਲਾ (ਬਲਜਿੰਦਰ)—ਪਟਿਆਲਾ 'ਚ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ ਹੋ  ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਨੇ ਰੂਪ 'ਚ ਹੋਈ। ਇਹ ਘਟਨਾ ਭਾਰਤ ਨਗਰ ਪਟਿਆਲਾ ਦੀ ਹੈ। ਦੱਸਣਯੋਗ ਹੈ ਕਿ ਪੁਲਸ ਮੁਲਾਜ਼ਮ ਪਰਮਜੀਤ ਸਿੰਘ ਨੇ ਆਪਣੇ ਹੀ ਸਰਕਾਰੀ ਹਥਿਆਰ ਨਾਲ ਖੁਦਕੁਸ਼ੀ ਕੀਤੀ ਹੈ। ਪੁਲਸ ਮੁਲਾਜ਼ਮ ਸ਼ਿਵ ਸੈਵਾ ਬਾਲ ਠਾਕਰੇ ਦੇ ਮੁਖੀ ਹਰੀਸ਼ ਸਿੰਗਲਾ ਦਾ ਗੰਨਮੈਨ ਸੀ। ਮੁੱਢਲੀ ਜਾਂਚ 'ਚ ਇਹ ਮਾਮਲਾ ਆਤਮ-ਹੱਤਿਆ ਦਾ ਜਾਪ ਰਿਹਾ ਹੈ ਪਰ ਪੁਲਸ ਵਲੋਂ ਇਸ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੇ ਜਾਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪੁਸ਼ਟੀ ਕੀਤੀ ਜਾਵੇਗੀ।


author

Shyna

Content Editor

Related News