ਪਟਿਆਲਾ-ਦੇਵੀਗੜ੍ਹ ਰੋਡ ''ਤੇ ਪੰਜਾਬ ਰੋਡਵੇਜ਼ ਬੱਸ ਹੋਈ ਹਾਦਸਾਗ੍ਰਸਤ, 1 ਦੀ ਮੌਤ, 10 ਜ਼ਖਮੀ
Monday, Jul 01, 2019 - 02:05 PM (IST)

ਪਟਿਆਲਾ (ਬਲਜਿੰਦਰ)— ਪਟਿਆਲਾ ਦੇਵੀਗੜ੍ਹ ਰੋਡ 'ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ ਹੋਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੀ ਬੱਸ ਸਾਹਮਣਿਓਂ ਆਉਂਦੇ ਮੋਟਰਸਾਈਕਲ ਚਾਲਕ ਨੂੰ ਬਚਾਉਂਦਿਆਂ ਸੜਕ ਕਿਨਾਰੇ ਲੱਗੇ ਦੋ ਸਫੈਦਿਆਂ 'ਚ ਜਾ ਵੱਜੀ ਜਿਸ ਕਾਰਨ ਉਸ 'ਚ ਸਵਾਰ 1 ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਆਦਾਤਰ ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।