ਆਈ. ਟੀ. ਆਈ. ਇੰਪਲਾਈਜ਼ ਐਸੋ. ਚੌਂਦਾ ਦੀ ਚੋਣ
Monday, Apr 01, 2019 - 04:14 AM (IST)
ਪਟਿਆਲਾ (ਜੋਸ਼ੀ)-ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪਾਵਰਕਾਮ ਮੰਡਲ ਨਾਭਾ ਅਧੀਨ ਉੱਪ-ਮੰਡਲ ਦਫ਼ਤਰ ਚੌਂਦਾ ਦੀ ਇਕ ਵਿਸ਼ੇਸ਼ ਮੀਟਿੰਗ ਇੰਜੀਨੀਅਰ ਬਲਜਿੰਦਰ ਸਿੰਘ ਏ. ਏ. ਈ. ਦੀ ਪ੍ਰਧਾਨਗੀ ਹੇਠ ਪਾਰਕ ਚੌਂਦਾ ਵਿਖੇ ਹੋਈ। ਸੰਜੀਵ ਕੁਮਾਰ ਭੱਲਾ ਨਾਭਾ ਦੀ ਅਗਵਾਈ ’ਚ ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਢੀਂਗੀ ਤੇ ਅਮਰਗਡ਼੍ਹ ਸਬ-ਡਵੀਜ਼ਨ ਦੀਆਂ ਚੋਣਾਂ ਕਰਵਾਉਣ ਉਪਰੰਤ ਚੌਂਦਾ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਇਸ ’ਚ ਪ੍ਰਧਾਨ ਜਸਵਿੰਦਰ ਘਣੀਵਾਲ, ਮੀਤ-ਪ੍ਰਧਾਨ ਮਨਜਿੰਦਰ ਸਿੰਘ, ਸਕੱਤਰ ਚਰਨਜੀਤ ਸਿੰਘ ਏ. ਜੀ. ਈ., ਸਹਾਇਕ ਸਕੱਤਰ ਗੁਰਪਿਆਰ ਸਿੰਘ ਤੇ ਖਜ਼ਾਨਚੀ ਗੁਰਦਰਸ਼ਨ ਸਿੰਘ ਨੂੰ ਚੁਣਿਆ ਗਿਆ। ਮੀਟਿੰਗ ’ਚ ਮੁਲਾਜ਼ਮ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਪਾਵਰਕਾਮ ਤੋਂ ਮੰਗ ਕੀਤੀ ਕਿ ਹਾਈ ਕੋਰਟ ਦੇ ਫੈਸਲੇ ਮੁਤਾਬਕ ਅਜ਼ਮਾਇਸ਼ੀ ਪੀਰੀਅਡ ਖਤਮ ਕਰ ਕੇ ਰੈਗੂਲਰ ਕੀਤੇ ਜਾਣ। ਕੰਟਰੈਕਟ ’ਤੇ ਭਰਤੀ ਕੀਤੇ ਲਾਈਨਮੈਨ ਰੈਗੂਲਰ ਕੀਤੇ ਜਾਣ। ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਲਾਈਨਮੈਨ, ਮੀਟਰ ਰੀਡਰ ਦੀ ਤਰੱਕੀ ’ਚ ਆਈ ਖਡ਼ੋਤ ਦੂਰ ਕੀਤੀ ਜਾਵੇ। ਸਾਰੇ ਕਰਮਚਾਰੀਆਂ ਨੂੰ ਪੇ-ਬੈਂਡ ਅਤੇ ਪੇ-ਗਰੇਡ ਦਿੱਤਾ ਜਾਵੇ। ਮੀਟਿੰਗ ’ਚ ਗੁਰਤੇਜ ਸਿੰਘ ਮੁਲਾਹੀ, ਸੁਰਜੀਤ ਸਿੰਘ ਫੋਰਮੈਨ, ਹਰਵਿੰਦਰ ਸਿੰਘ ਚੌਂਦਾ, ਜਗਤਾਰ ਸਿੰਘ ਖੋਖ, ਪ੍ਰਦੀਪ ਸਿੰਘ, ਗੁਰਵੀਰ ਸਿੰਘ, ਗਗਨਦੀਪ ਸਿੰਘ ਅਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
