ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਨ ‘ਪੰਥ ਰਤਨ’ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ
Monday, Apr 01, 2019 - 04:13 AM (IST)
ਪਟਿਆਲਾ (ਜੋਸਨ)-ਪੰਥ ਦੇ ਅਨਮੋਲ ਹੀਰੇ, ਸਿੱਖ ਪੰਥ ਦੀ ਸ਼ਾਨ ‘ਪੰਥ ਰਤਨ’ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਨ। ਉਹ ਕਈ ਦਹਾਕੇ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਅਤੇ ਧਾਰਮਕ ਖੇਤਰ ’ਚ ਛਾਏ ਰਹੇ। ਅੱਜ ਪਿੰਡ ਟੌਹਡ਼ਾ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਦੀ 15ਵੀਂ ਬਰਸੀ ਮਨਾਈ ਜਾ ਰਹੀ ਹੈ। ਪੰਥਕ ਪ੍ਰੇਮੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨਗੇ। ਜਥੇਦਾਰ ਗੁਰਚਰਨ ਸਿੰਘ ਟੌਹਡ਼ਾ 27 ਸਾਲ ਐੈੱਸ. ਜੀ. ਪੀ. ਸੀ. ਦੇ ਪ੍ਰਧਾਨ ਰਹੇ। ਆਪਣੀ ਪ੍ਰਧਾਨਗੀ ਦੇ ਸਮੇਂ ਸਿੱਖ ਕੌਮ ਦੀ ਬਿਹਤਰੀ ਲਈ ਅਹਿਮ ਫੈਸਲੇ ਲਏ, ਜਿਸ ਕਾਰਨ ਅੱਜ ਉਨ੍ਹਾਂ ਨੂੰ ਸਾਰੀ ਦੁਨੀਆ ਯਾਦ ਕਰਦੀ ਹੈ। ਜਥੇਦਾਰ ਟੌਹਡ਼ਾ ਦੀ ਸਪੁੱਤਰੀ ਬੀਬੀ ਕੁਲਦੀਪ ਕੌਰ ਟੌਹਡ਼ਾ, ਦਾਮਾਦ ਹਰਮੇਲ ਸਿੰਘ ਟੌਹਡ਼ਾ ਅਤੇ ਦੋਹਤਰੇ ਹਰਿੰਦਰਪਾਲ ਸਿੰਘ ਟੌਹਡ਼ਾ ਨੇ ਦੱਸਿਆ ਕਿ ਜਥੇਦਾਰ ਟੌਹਡ਼ਾ ਦੀ ਯਾਦ ’ਚ ਪਿੰਡ ਟੌਹਡ਼ਾ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਵੇਗਾ। ਉਪਰੰਤ ਉਨ੍ਹਾਂ ਨੂੰ ਪੰਥ ਮਹਾਨ ਨੇਤਾ ਸ਼ਰਧਾਂਜਲੀ ਅਰਪਣ ਕਰਨਗੇ।
