ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ’ਚ ਦੋ ਦਿਨਾ ਆਲ ਇੰਡੀਆ ਤਕਨੀਕੀ ਵਰਕਸ਼ਾਪ ਆਯੋਜਿਤ

Saturday, Jan 19, 2019 - 10:07 AM (IST)

ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ’ਚ ਦੋ ਦਿਨਾ ਆਲ ਇੰਡੀਆ ਤਕਨੀਕੀ ਵਰਕਸ਼ਾਪ ਆਯੋਜਿਤ
ਫਤਿਹਗੜ੍ਹ ਸਾਹਿਬ (ਜਗਦੇਵ)- ਦੋ ਦਿਨਾ ਆਲ ਇੰਡੀਆ ਤਕਨੀਕੀ ਵਰਕਸ਼ਾਪ ‘ਐਪਲੀਕੇਸ਼ਨ ਆਫ ਪਾਵਰ ਇਲੈਕਟ੍ਰੋਨਿਕਸ ਇਨ ਇਲੈਟ੍ਰੀਕਲ ਸਿਸਟਮਸ’ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗਡ਼੍ਹ ਸਾਹਿਬ ਵਿਖੇ ਸਮਾਪਤ ਹੋਈ। ਇਹ ਵਰਕਸ਼ਾਪ ਇੰਸਟੀਚਿਊਟ ਆਫ਼ ਇੰਜੀਨੀਅਰਜ਼ ਪੰਜਾਬ ਅਤੇ ਚੰਡੀਗਡ਼੍ਹ ਦੇ ਸਹਿਯੋਗ ਨਾਲ ਕਰਵਾਈ ਗਈ। ਮੁੱਖ ਮਹਿਮਾਨ ਡਾ. ਅਸ਼ਵਨੀ ਕੁਮਾਰ, ਪ੍ਰੋਫੈਸਰ ਐੱਨ. ਆਈ. ਟੀ. ਕੁਰੂਕਸ਼ੇਤਰ, ਨੇ ਪਾਵਰ ਪ੍ਰਣਾਲੀਆਂ ’ਚ ਪਾਵਰ ਇਲੈਕਟ੍ਰਾਨਿਕਸ ਦੀ ਵਰਤੋਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦਾ ਭਾਸ਼ਣ ਸਮਾਰਟ ਗਰਿੱਡ ਪ੍ਰਣਾਲੀਆਂ ’ਤੇ ਸੀ ਅਤੇ ਕਿਵੇਂ ਇਨ੍ਹਾਂ ਪ੍ਰਣਾਲੀਆਂ ਨੇ ਊਰਜਾ ਖੇਤਰ ਨੂੰ ਕ੍ਰਾਂਤੀਕਾਰੀ ਬਣਾਇਆ ਹੈ। ਇਸ ਮੌਕੇ ਕਨਵੀਨਰ ਡਾ. ਜੀ. ਐੱਸ. ਬਰਾਡ਼ ਦੇ ਨਾਲ ਸਕੱਤਰ ਆਈ. ਈ. (ਆਈ) ਇੰਜ. ਐੱਸ. ਐੱਸ. ਮੁੰਡੀ ਵੀ ਮੌਜੂਦ ਸਨ। ਇਸ ਪ੍ਰੋਗਰਾਮ ’ਚ ਨੇਡ਼ਲੇ ਕਾਲਜਾਂ ਦੇ ਲਗਭਗ 30 ਭਾਗੀਦਾਰਾਂ ਨੇ ਭਾਗ ਲਿਆ। ਇਸ ਮੌਕੇ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਮੇਜਰ ਜਨਰਲ (ਡ ਐੱਸ. ਲਾਂਬਾ, ਵੀ. ਐੱਸ. ਐੱਮ. ਨੇ ਕਿਹਾ ਕਿ ਇਹ ਸੱਚਮੁੱਚ ਮਾਣ ਵਾਲੀ ਗੱਲ ਹੈ ਕਿ ਆਈ. ਈ. (ਆਈ) ਦੇ ਸਹਿਯੋਗ ਨਾਲ ਕਾਲਜ ਬਹੁਤ ਸਾਰੀਆਂ ਵਰਕਸ਼ਾਪਾਂ ਦਾ ਪ੍ਰਬੰਧ ਕਰਨ ਦੇ ਯੋਗ ਹੋ ਸਕਿਆ। ਲਡ਼ੀਵਾਰ ਵਰਕਸ਼ਾਪਾਂ ਨਾਲ ਭਾਗ ਲੈਣ ਵਾਲਿਆਂ ਅਤੇ ਵਿਦਿਆਰਥੀਆਂ ਨੂੰ ਨਵੀਨਤਮ ਟੈਕਨਾਲੋਜੀ ਦੇ ਉਪਯੋਗ ਦੇ ਵੱਖ-ਵੱਖ ਪਹਿਲੂਆਂ ਦੀ ਗਹਿਰਾਈ ਨਾਲ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਸਫਲਤਾਪੂਰਵਕ ਵਰਕਸ਼ਾਪ ਦਾ ਆਯੋਜਨ ਕਰਨ ਲਈ ਸਾਰੇ ਆਯੋਜਕਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ। ਦੋ ਦਿਨਾਂ ਦੀ ਵਰਕਸ਼ਾਪ ਦੀ ਰਿਪੋਰਟ ਵਰਕਸ਼ਾਪ ਦੇ ਸਹਿ-ਕਨਵੀਨਰ ਪ੍ਰੋ. ਰਣਵੀਰ ਕੌਰ ਵਲੋਂ ਪਡ਼੍ਹੀ ਗਈ, ਜਿਸ ’ਚ ਉਨ੍ਹਾਂ ਨੇ ਇਨ੍ਹਾਂ ਦੋ ਦਿਨਾਂ ’ਚ ਹੋਈਆਂ ਸਾਰੀਆਂ ਗਤੀਵਿਧੀਆਂ ਨੂੰ ਉਜਾਗਰ ਕੀਤਾ। ਇਸ ਮੌਕੇ ਡਾ. ਲਖਵਿੰਦਰ ਸਿੰਘ ਡੀਨ ਅਕਾਦਮਿਕਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਅੰਤ ’ਚ ਭਾਗੀਦਾਰਾਂ ਨੂੰ ਹਿੱਸਾ ਲੈਣ ਵਾਲੇ ਸਰਟੀਫਿਕੇਟ ਦਿੱਤੇ ਗਏ।

Related News