ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲੀ ਕੈਰੀਅਰ ਐਨਕਲੇਵ ਦੀ ਨਵੀਂ ਚੁਣੀ ਪੰਚਾਇਤ
Saturday, Jan 19, 2019 - 09:50 AM (IST)
ਪਟਿਆਲਾ (ਪਰਮੀਤ)-ਪਟਿਆਲਾ ਦਿਹਾਤੀ ਹਲਕੇ ਵਿਚ ਭਾਦਸੋਂ ਰੋਡ ’ਤੇ ਨਵੀਂ ਬਣੀ ਕੈਰੀਅਰ ਐਨਕਲੇਵ ਦੀ ਪੰਚਾਇਤ ਦੇ ਨਵੇਂ ਚੁਣੇ ਸਰਪੰਚ ਤੇ ਪੰਚਾਂ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਰਪੰਚ ਯੁਵਰਾਜ ਸ਼ਰਮਾ, ਪੰਚ ਜਰਨੈਲ ਕੌਰ, ਲਵਲੀ ਰਾਣੀ, ਸੁਰਜੀਤ ਕੌਰ, ਅਵਤਾਰ ਸਿੰਘ ਅਤੇ ਹਰਦੀਪ ਸਿੰਘ ਨੇ ਕੈਬਨਿਟ ਮੰਤਰੀ ਰਹਮ ਮਹਿੰਦਰਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਉਮੀਦਵਾਰ ਬਣਾ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ।® ਇਸ ਮੌਕੇ ਬ੍ਰਹਮ ਮਹਿੰਦਰਾ ਨੇ ਨਵੀਂ ਚੁਣੀ ਪੰਚਾਇਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਆਂ ਪੰਚਾਇਤਾਂ ਇਸ ਕਰ ਕੇ ਬਣਾਈਆਂ ਹਨ ਤਾਂ ਜੋ ਹਰ ਇਲਾਕੇ ਦਾ ਸਰਬਪੱਖੀ ਵਿਕਾਸ ਹੋ ਸਕੇ। ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਕੇ ਸਰਕਾਰ ਰਾਹੀਂ ਉਨ੍ਹਾਂ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ। ਉਨ੍ਹਾਂ ਸਰਪੰਚ ਤੇ ਪੰਚਾਂ ਨੂੰ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਅਤੇ ਵਿਕਾਸ ਕਾਰਜ ਵਧੀਆ ਢੰਗ ਨਾਲ ਕਰਵਾਉਣ ਦੀ ਹਦਾਇਤ ਕੀਤੀ। ®ਇਸ ਦੌਰਾਨ ਸਰਪੰਚ ਯੁਵਰਾਜ ਸ਼ਰਮਾ ਨੇ ਬ੍ਰਹਮ ਮਹਿੰਦਰਾ ਨੂੰ ਭਰੋਸਾ ਦੁਆਇਆ ਕਿ ਸਮੁੱਚੀ ਪੰਚਾਇਤ ਲੋਕਾਂ ਦੀਆਂ ਆਸਾਂ ਮੁਤਾਬਕ ਕੰਮ ਕਰਨ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੇਗੀ। ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਏ ਜਾਣਗੇ। ਇਸ ਮੌਕੇ ਕੁਲਦੀਪ ਸਿੰਘ ਲੰਗ, ਬਲਾਕ ਸੰਮਤੀ ਮੈਂਬਰ ਹਰਬੀਰ ਸਿੰਘ ਢੀਂਡਸਾ ਤੇ ਕੇਵਲ ਜੱਸੋਵਾਲ, ਇੰਦਰਜੀਤ ਸਿੰਘ ਟਿਵਾਣਾ, ਸਾਧੂ ਸਿੰਘ, ਧਰਮਪਾਲ, ਮਨਜੀਤ ਸਿੰਘ, ਗੱਗੀ, ਪ੍ਰਸ਼ੋਤਮ, ਜਸਵੰਤ ਸਿੰਘ ਫੌਜੀ, ਮਲਕੀਤ ਸਿੰਘ ਅਤੇ ਪਰਮਜੀਤ ਸਿੰਘ ਆਦਿ ਪਤਵੰਤੇ ਹਾਜ਼ਰ ਸਨ।
