ਪਟਿਆਲਾ ''ਚ ਵੀ ਕੋਰੋਨਾ ਦਾ ਕਹਿਰ, 6 ਹੋਰ ਨਵੇਂ ਕੇਸ ਆਏ ਸਾਹਮਣੇ

Friday, Apr 24, 2020 - 04:00 PM (IST)

ਪਟਿਆਲਾ ''ਚ ਵੀ ਕੋਰੋਨਾ ਦਾ ਕਹਿਰ, 6 ਹੋਰ ਨਵੇਂ ਕੇਸ ਆਏ ਸਾਹਮਣੇ

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲੇ ਦੇ ਰਾਜਪੁਰਾ ਸ਼ਹਿਰ ਵਿਚ ਅੱਜ 6 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁੱਲ 35 ਸੈਂਪਲ ਟੈਸਟ ਵਾਸਤੇ ਭੇਜੇ ਗਏ ਸਨ, ਜਿਸ 'ਚੋਂ 6 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਇਹ ਸਾਰੇ ਕੇਸ ਰਾਜਪੁਰਾ ਨਾਲ ਸਬੰਧਤ ਹਨ। ਇਸੇ ਤਰ੍ਹ•ਾਂ ਜਿਥੇ ਰਾਜਪੁਰਾ ਵਿਚ ਕੇਸਾਂ ਦੀ ਗਿਣਤੀ 36 ਹੋ ਗਈ ਹੈ, ਉਥੇ ਹੀ ਪਟਿਆਲਾ ਜ਼ਿਲੇ ਵਿਚ ਕੇਸਾਂ ਦੀ ਗਿਣਤੀ 55 ਹੋ ਗਈ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲਾ ਮੈਜਿਸਟਰੇਟ ਕੁਮਾਰ ਅਮਿਤ ਵੱਲੋਂ ਇਹਤਿਆਤ ਵਜੋਂ ਰਾਜਪੁਰਾ ਨੂੰ ਬਫਰ ਜ਼ੋਨ ਐਲਾਨ ਦਿੱਤਾ ਗਿਆ ਹੈ। ਹੁਣ ਰਾਜਪੁਰਾ ਵਿਚ ਸਿਰਫ ਅਨਾਜ ਮੰਡੀ ਤੇ ਪੈਟਰੋਲ ਪੰਪ ਹੀ ਖੁੱਲ੍ਹ•ਣ ਦੀ ਇਜਾਜ਼ਤ ਹੋਵੇਗੀ। ਕਿਸੇ ਨੂੰ ਵੀ ਰਾਜਪੁਰਾ ਤੋਂ ਬਾਹਰ ਆਉਣ ਜਾਂ ਰਾਜਪੁਰਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰੀ ਵਸਤਾਂ ਘਰਾਂ ਵਿਚ ਹੀ ਸਪਲਾਈ ਕਰਵਾਈਆਂ ਜਾਣਗੀਆਂ। 


author

Shyna

Content Editor

Related News