ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਭਿਖਾਰੀ ਦੇ ਹੋਏ ਮੁਰੀਦ , 'ਮਨ ਕੀ ਬਾਤ' 'ਚ ਕੀਤੀ ਤਾਰੀਫ਼

Monday, Jun 01, 2020 - 10:53 AM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਦੇ ਰਹਿਣ ਵਾਲੇ ਰਾਜੂ ਦੇ ਮੁਰੀਦ ਹੋ ਗਏ ਹਨ। ਉਨ੍ਹਾਂ ਨੇ ਬੀਤੇ ਦਿਨ 'ਮਨ ਕੀ ਬਾਤ' 'ਚ ਰਾਜੂ ਦੀ ਕਾਫੀ ਤਾਰੀਫ਼ ਕੀਤੀ ਹੈ। ਕੋਰੋਨਾ ਦੇ ਇਸ ਸੰਕਟ 'ਚ ਰਾਜੂ ਗਰੀਬਾਂ ਲਈ ਮਸੀਹਾ ਬਣਿਆ ਹੈ। ਅਪਹਾਜ ਤੇ ਆਰਥਿਕ ਪੱਖੋ ਕਮਜ਼ੋਰ ਹੋਣ ਦੇ ਬਾਵਜੂਦ ਉਹ ਲੋਕਾਂ ਦੀ ਮਦਦ ਕਰ ਰਿਹਾ ਹੈ। ਰਾਜੂ ਲੋਕਾਂ ਕੋਲੋਂ ਭੀਖ ਮੰਗ ਕੇ ਹੁਣ ਤੱਕ 100 ਦੇ ਕਰੀਬ ਪਰਿਵਾਰਾਂ `ਚ ਰਾਸ਼ਨ ਵੰਡ ਚੁੱਕਾ ਹੈ। ਇਸ ਤੋਂ ਇਲਾਵਾ ਉਹ 3 ਹਜ਼ਾਰ ਲੋਕਾਂ ਨੂੰ ਮਾਸਕ ਤੇ ਗਰੀਬ ਬੱਚਿਆਂ  ਨੂੰ ਪੜ੍ਹਾਈ ਲਈ ਕਿਤਾਬਾਂ ਵੀ ਵੰਡ ਚੁੱਕਾ ਹੈ।

ਇਹ ਵੀ ਪੜ੍ਹੋ : ਪੁਲਸ ਨੇ ਮਾਸਕ ਉਤਾਰਨ ਦੀ ਦਿੱਤੀ ਸਜ਼ਾ, ਦੋ ਫੌਜੀਆਂ ਨੂੰ ਪਰਿਵਾਰ ਸਮੇਤ ਡੰਡਿਆਂ ਨਾਲ ਕੁੱਟਿਆ

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਨੇ ਦੱਸਿਆ ਕਿ ਉਸ ਨੂੰ ਲੋਕਾਂ ਦੀ ਮਦਦ ਕਰਕੇ ਖੁਸ਼ੀ ਮਿਲਦੀ ਹੈ। ਉਸ ਨੇ ਦੱਸਿਆ ਕਿ ਉਹ ਭੀਖ ਮੰਗ ਕੇ ਗਰੀਬਾਂ ਤੱਕ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾ ਰਿਹਾ ਹੈ ਤੇ ਅੱਗੇ ਵੀ ਪਹੁੰਚਾਉਂਦਾ ਰਹੇਗਾ। ਇਥੇ ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਕੁੰਡਾਬੰਦੀ ਚੱਲ ਰਹੀ ਹੈ। ਇਸ ਕੁੰਡਾਬੰਦੀ ਕਾਰਨ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕ ਖਾਣੇ ਦੀ ਕਮੀ ਨਾਲ ਜੂਝ ਰਹੇ ਹਨ। ਇਸ ਸਥਿਤੀ 'ਚ ਜਿਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਮਦਦ ਦਾ ਹੱਥ ਵਧਾਉਂਦਿਆਂ ਲੋਕਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਇਆ ਗਿਆ ਹੈ ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ, ਉਥੇ ਹੀ ਰਾਜੂ ਵੀ ਗਰੀਬ ਲੋਕਾਂ ਲਈ ਮਸੀਹਾ ਬਣ ਕੇ ਉਨ੍ਹਾਂ ਦੀ ਮਦਦ ਕਰ ਰਿਹਾ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਘੰਟਿਆ ਬੱਧੀ ਮੰਡੀ 'ਚ ਰੁਲਦੀ ਰਹੀ ਲਾਸ਼, ਕੋਲੋਂ ਲੰਘਦੇ ਰਹੇ ਲੋਕ


Baljeet Kaur

Content Editor

Related News