ਪਾਕਿਸਤਾਨ ਦੀ ਹਰ ਹਰਕਤ 'ਤੇ ਬੀ.ਐੱਸ.ਐੱਫ. ਦੀ ਅੱਖ ! (ਵੀਡੀਓ)

Thursday, Sep 26, 2019 - 04:15 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਸੁਰੱਖਿਆ ਏਜੰਸੀਆਂ ਵਲੋਂ ਲਗਾਤਾਰ ਜੋ ਇਨਪੁੱਟ ਮਿਲ ਰਹੀ ਹੈ ਉਸਦੇ ਮੱਦੇਨਜ਼ਰ ਬਾਰਡਰ ਏਰੀਆ ਦਾ ਦੌਰਾ ਕਰਨ ਅੱਜ ਪਠਾਨਕੋਟ 'ਚ ਡੀ.ਜੀ. ਬੀਐੱਸਐੱਫ ਵੀਕੇ ਜੋਹਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਬੀ.ਐੱਸ.ਐੱਫ. ਦੇ ਕਈ ਵੱਡੇ ਅਧਿਕਾਰੀ ਵੀ ਮੌਜੂਦ ਸਨ। ਡੀ.ਜੀ. ਬੀ.ਐੱਸ.ਐੱਫ ਵਲੋਂ ਪਠਾਨਕੋਟ ਦੇ ਬਮਿਆਲ ਬਾਰਡਰ 'ਤੇ ਮੌਜੂਦ ਆਊਟ ਪੋਸਟਾਂ ਦਾ ਦੌਰਾ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਹਥਿਆਰਾਂ ਦਾ ਵੱਡਾ ਜਖੀਰਾ ਪੰਜਾਬ ਪੁਲਸ ਵਲੋਂ ਬਰਾਮਦ ਕੀਤਾ ਗਿਆ ਸੀ ਜੋ ਕਿ ਪਾਕਿਸਤਾਨ ਦੁਆਰਾ ਡਰੋਨਾਂ ਰਹੀ ਪੰਜਾਬ 'ਚ ਪਹੁੰਚੇ ਗਏ ਸਨ। ਜਿਸ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ 'ਤੇ ਹੋ ਗਈਆਂ ਹਨ। ਹਥਿਆਰਾਂ ਦੇ ਨਾਲ ਪੰਜਾਬ ਪੁਲਸ ਨੇ 4 ਦਹਿਸ਼ਤਗਰਦਾਂ ਨੂੰ ਵੀ ਕਾਬੂ ਕੀਤਾ ਹੈ। ਜਿੰਨ੍ਹਾ ਦਾ ਮਕਸਦ ਪੰਜਾਬ ਅਤੇ ਗੁਆਂਢੀ ਸੂਬਿਆਂ 'ਚ ਵੱਡੇ ਹਮਲੇ ਨੂੰ ਅੰਜ਼ਾਮ ਦੇਣਾ ਸੀ।


author

Baljeet Kaur

Content Editor

Related News