ਕਾਂਗਰਸੀ ਵਿਧਾਇਕ ਨੇ ਪੁਲਸ ਮੁਲਾਜ਼ਮ ਬੀਬੀ ਨੂੰ ਸ਼ਰੇਆਮ ਦਿੱਤੀ ਇਹ ਧਮਕੀ, ਹੱਕ 'ਚ ਲੱਗੇ ਨਾਅਰੇ

Wednesday, Oct 07, 2020 - 03:14 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਕਾਂਗਰਸੀ ਵਿਧਾਇਕ ਵਲੋਂ ਸੱਤਾ ਦੇ ਨਸ਼ੇ 'ਚ ਬੀਬੀ ਪੁਲਸ ਮੁਲਾਜ਼ਮ ਨੂੰ ਵਰਦੀ ਪਾੜਨ ਦੀ ਧਮਕੀ ਦਿੱਤੀ ਗਈ। ਇੰਨਾ ਹੀ ਨਹੀਂ ਵਿਧਾਇਕ ਜੋਗਿੰਦਰ ਪਾਲ ਵਲੋਂ ਆਪਣੀ ਹੀ ਪਾਰਟੀ ਦੇ ਐੱਮ. ਐੱਲ. ਏ. ਅਮਿਤ ਵਿਜ ਨੂੰ ਵੀ ਸ਼ਰੇਆਮ ਗਾਲਾਂ ਕੱਢੀਆਂ ਗਈਆਂ। 

ਇਹ ਵੀ ਪੜ੍ਹੋ : ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਨੌਜਵਾਨ

ਦਰਅਸਲ ਨਗਰ ਨਿਗਮ ਟੀਮ ਸਮੇਤ ਪੁਲਸ ਪਾਰਟੀ ਪਿੰਡ ਡੇਰੀਵਾਲ 'ਚ ਪੰਚਾਇਤੀ ਜ਼ਮੀਨ, ਜੋ ਕਿ 350 ਏਕੜ ਦੱਸੀ ਜਾ ਰਹੀ ਹੈ ਦੀ ਨਿਸ਼ਾਨਦੇਹੀ ਕਰਨ ਪਹੁੰਚੀ ਸੀ ਪਰ ਉਨ੍ਹਾਂ ਨਾਲ ਕੋਈ ਪਟਵਾਰੀ ਜਾਂ ਗਰਦੋਰ ਮੌਜੂਦ ਨਹੀਂ ਸੀ, ਜਿਸ ਕਾਰਨ ਲੋਕਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵਲੋਂ ਉਨ੍ਹਾਂ ਦੇ ਪਿੰਡ ਦੀ ਜ਼ਮੀਨ 'ਚ ਪੂਰੇ ਪਠਾਨਕੋਟ ਦਾ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹਨ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਅਕਾਲੀ ਨੇਤਾ ਤੇ ਸਾਬਕਾ ਸਰਪੰਚ ਦਾ ਕਤਲ, ਨਹਿਰ 'ਚੋਂ ਮਿਲੀ ਲਾਸ਼

ਇਸ ਪੂਰੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਧਾਇਕ ਜੋਗਿੰਦਰ ਪਾਲ ਮੌਕੇ 'ਤੇ ਪਹੁੰਚੇ ਤੇ ਨਗਰ ਨਿਗਮ ਟੀਮ ਤੇ ਪੁਲਸ ਪਾਰਟੀ ਨੂੰ ਮੌਕੇ ਤੋਂ ਪਰਤਣ ਲਈ ਮਜ਼ਬੂਰ ਕਰ ਦਿੱਤਾ। ਇੰਨਾਂ ਹੀ ਨਹੀਂ ਪਿੰਡ ਵਾਸੀਆਂ ਹੱਕ 'ਚ ਨਿੱਤਰੇ ਐੱਮ. ਐੱਲ. ਏ. ਨੇ ਆਪਣੀ ਹੀ ਪਾਰਟੀ ਦੇ ਦੂਜੇ ਵਿਧਾਇਕ ਨੂੰ ਇਸ ਦਾ ਜ਼ਿੰਮੇਦਾਰ ਦੱਸਦਿਆਂ ਸ਼ਰੇਆਮ ਗਾਲਾਂ ਤੱਕ ਕੱਢ ਦਿੱਤੀਆਂ। ਵਿਧਾਇਕ ਜੋਗਿੰਦਰ ਇਥੇ ਹੀ ਨਹੀਂ ਰੁਕੇ ਸਗੋਂ ਉਨ੍ਹਾਂ ਵਲੋਂ ਪਿੰਡ ਵਾਸੀਆਂ ਨੂੰ ਹਿਦਾਇਤ ਦਿੱਤੀ ਗਈ ਕਿ ਸਾਰਾ ਕੂੜਾ ਦੂਜੇ ਕਾਂਗਰਸੀ ਵਿਧਾਇਕ ਅਮਿਤ ਵਿਜ ਦੇ ਘਰ ਸੁੱਟਿਆ ਜਾਵੇ। 

ਇਹ ਵੀ ਪੜ੍ਹੋ : 50,000 ਦੀ ਰਿਸ਼ਵਤ ਲੈਂਦੇ 2 ਕਲਰਕ ਗ੍ਰਿਫ਼ਤਾਰ

ਵਿਧਾਇਕ ਦੀ ਇਸ ਦਬੰਗਈ ਤੋਂ ਬਾਅਦ ਪੂਰੇ ਪਿੰਡ 'ਚ ਜੋਗਿੰਦਰ ਪਾਲ ਦੇ ਹੱਕ 'ਚ ਨਾਅਰੇ ਲੱਗਣੇ ਸ਼ੁਰੂ ਹੋ ਗਏ। ਲੋਕਾਂ ਐੱਮ. ਐੱਲ.ਏ. ਦੀ ਕਾਰਵਾਈ ਤੋਂ ਸੰਤੁਸ਼ਟ ਵੀ ਦਿਖਾਈ ਦਿੱਤੇ ਪਰ ਇਸ ਮਾਮਲੇ ਨੂੰ ਸੁਲਝਾਉਣ ਲਈ ਵਿਧਾਇਕ ਵਲੋਂ ਜੋ ਬੀਬੀ ਮੁਲਾਜ਼ਮਾਂ ਨਾਲ ਰਵੱਈਆ ਇਖਤਿਆਰ ਕੀਤਾ ਗਿਆ ਕੀ ਉਹ ਹੀ ਇਸ ਮਸਲੇ ਨੂੰ ਸੁਲਝਾਉਣ ਦਾ ਇਕੋ-ਇਕ ਹੱਲ ਸੀ।


author

Baljeet Kaur

Content Editor

Related News