ਪਠਾਨਕੋਟ ਦੇ ਇਸ ਪਿੰਡ 'ਚ ਧਰਤੀ ਉਗਲ ਰਹੀ ਹੈ ਅੱਗ (ਤਸਵੀਰਾਂ)

Saturday, Jun 15, 2019 - 09:58 AM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਧਰਤੀ ਦੀ ਛਾਤੀ 'ਚੋਂ ਧੂੰਆਂ ਉਠ ਰਿਹਾ ਹੈ। ਜ਼ਮੀਨ ਅੱਗ ਉਗਲ ਰਹੀ ਹੈ ਤੇ ਅੱਗ ਵੀ ਅਜਿਹੀ ਕਿ ਜ਼ਮੀਨ ਨਾਲ ਲੱਗਣ ਵਾਲੀ ਹਰ ਚੀਜ਼ ਨੂੰ ਸਾੜ ਕੇ ਸਵਾਹ ਕਰ ਦੇਵੇ। ਜਾਣਕਾਰੀ ਮੁਤਾਬਕ ਪਠਾਨਕੋਟ ਦੇ ਪਿੰਡ ਰਾਣੀਪੁਰ 'ਚ 10 ਕੁ ਫੁੱਟ ਦੇ ਘੇਰੇ ਦੀ ਜ਼ਮੀਨ 'ਚੋਂ ਲਾਵਾ ਫੁੱਟ ਰਿਹਾ ਹੈ ਤੇ ਜ਼ਮੀਨ ਪੋਲੀ ਹੋ ਗਈ ਹੈ। ਪਿੰਡ ਵਾਸੀ ਇਸਨੂੰ ਉਲਕਾ ਪਿੰਡ ਦਾ ਡਿੱਗਣਾ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੱਲ ਇਕ ਗੋਲੇ ਵਰਗੀ ਚੀਜ਼ ਆਸਮਾਨ ਵਲੋਂ ਆ ਕੇ ਜ਼ਮੀਨ 'ਤੇ ਡਿੱਗੀ, ਜਿਸਤੋਂ ਬਾਅਦ ਇਥੇ ਲਾਵਾ ਫੁੱਟਣਾ ਸ਼ੁਰੂ ਹੋ ਗਿਆ।
PunjabKesari
ਪਿੰਡ ਵਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਜਾਣ ਮਗਰੋਂ ਮਾਈਨਿੰਗ ਵਿਭਾਗ ਦਾ ਅਧਿਕਾਰੀ ਮੌਕੇ 'ਤੇ ਪੁੱਜਿਆ। ਅਧਿਕਾਰੀ ਮੁਤਾਬਕ ਇਥੇ ਉਲਕਾ ਪਿੰਡ ਡਿੱਗਿਆ ਹੋ ਸਕਦਾ ਹੈ। ਬਾਕੀ ਉਨ੍ਹਾਂ ਇਸਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ। 
PunjabKesari
ਇਹ ਸਭ ਉਲਕਾ ਪਿੰਡ ਕਾਰਣ ਹੈ ਜਾਂ ਫਿਰ ਖੇਤਾਂ ਨੂੰ ਕਿਸਾਨਾਂ ਵਲੋਂ ਲਗਾਈ ਅੱਗ ਕਾਰਣ, ਇਸਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ। ਫਿਲਹਾਲ ਧਰਤੀ 'ਚੋਂ ਨਿਕਲ ਰਹੇ ਇਸ ਲਾਵੇ ਨੂੰ ਲੈ ਕੇ ਲੋਕ ਕਾਫੀ ਹੈਰਾਨ ਤੇ ਪ੍ਰੇਸ਼ਾਨ ਹਨ।


author

Baljeet Kaur

Content Editor

Related News