ਸੰਨੀ ਦਿਓਲ ਨੂੰ ਆਈ ਜਾਗ, 5 ਮਹੀਨਿਆਂ ਬਾਅਦ ਭੇਜਿਆ ਕੋਰੋਨਾ ਨਾਲ ਲੜਨ ਲਈ ਸਾਮਾਨ

Thursday, Aug 27, 2020 - 12:09 PM (IST)

ਸੰਨੀ ਦਿਓਲ ਨੂੰ ਆਈ ਜਾਗ, 5 ਮਹੀਨਿਆਂ ਬਾਅਦ ਭੇਜਿਆ ਕੋਰੋਨਾ ਨਾਲ ਲੜਨ ਲਈ ਸਾਮਾਨ

ਪਠਾਨਕੋਟ (ਕੰਵਲ) : ਚੋਣਾਂ ਜਿੱਤ ਕੇ ਮੁੰਬਈ ਦਾ ਰੁਖ ਕਰਨ ਵਾਲੇ ਸੰਨੀ ਦਿਓਲ ਨੂੰ ਤਾਲਾਬੰਦੀ ਲੱਗਣ ਦੇ ਪੰਜ ਮਹੀਨਿਆਂ ਬਾਅਦ ਆਖਰਕਾਰ ਆਪਣੇ ਹਲਕਾ ਵਾਸੀਆਂ ਦੀ ਯਾਦ ਆ ਹੀ ਗਈ। ਜਾਣਕਾਰੀ ਮੁਤਾਬਕ ਸੰਨੀ ਦਿਓਲ ਨੇ ਪੰਜ ਮਹੀਨਿਆਂ ਬਾਅਦ ਆਪਣੇ ਹਲਕੇ ਦੇ ਸਿਵਲ ਹਸਪਤਾਲਾਂ ਨੂੰ ਕੋਰੋਨਾ ਨਾਲ ਲੜਨ ਦਾ ਜ਼ਰੂਰੀ ਸਾਮਾਨ ਭੇਜਿਆ, ਜਿਸ 'ਚ 1000 ਪੀ.ਪੀ.ਈ. ਕਿੱਟਾਂ, 1000 ਮਾਸਕ ਅਤੇ 1000 ਬੈੱਡਸ਼ੀਟਸ ਸ਼ਾਮਲ ਹਨ।

ਇਹ ਵੀ ਪੜ੍ਹੋ : ਹਵਸ ਦੇ ਭੁੱਖਿਆ ਦੀ ਕਰਤੂਤ: ਫ਼ੈਕਟਰੀ 'ਚ ਦੁਪਹਿਰ ਦੇ ਖਾਣੇ ਸਮੇਂ ਕੁੜੀ ਨਾਲ ਹੈਵਾਨੀਅਤ

PunjabKesariਦੱਸ ਦੇਈਏ ਕਿ ਕੋਰੋਨਾ ਨੂੰ ਪੰਜਾਬ 'ਚ ਫੈਲੇ ਤਕਰੀਬਨ ਪੰਜ ਮਹੀਨੇ ਹੋ ਚੁੱਕੇ ਹਨ। ਹਲਕੇ ਦੇ ਲੋਕਾਂ ਨੂੰ ਜਿਸ ਸਮੇਂ ਮਦਦ ਦੀ ਲੋੜ ਸੀ ਸੰਨੀ ਦਿਓਲ ਕਿਤੇ ਵੀ ਦਿਖਾਈ ਨਹੀਂ ਦਿੱਤੇ। ਪਰ ਹੁਣ ਪੰਜ ਮਹੀਨਿਆਂ ਬਾਅਦ ਆਖਰਕਾਰ ਉਨ੍ਹਾਂ ਦੀ ਨੀਂਦ ਖੁੱਲ੍ਹ ਹੀ ਗਈ ਤੇ ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਜਾਨਣ ਦਾ ਖਿਆਲ ਆ ਹੀ ਗਿਆ। 

ਇਹ ਵੀ ਪੜ੍ਹੋ :ਕੈਪਟਨ ਸਰਕਾਰ 'ਤੇ ਭੜਕੀ ਭਾਜਪਾ, ਕਿਹਾ- ਸਿਰਫ਼ ਕਰਫਿਊ ਨਾਲ ਨਹੀ ਚੱਲੇਗਾ ਕੰਮ

PunjabKesariਦੂਜੇ ਪਾਸੇ ਪਠਾਨਕੋਟ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਇਸ ਮਦਦ ਲਈ ਸੰਨੀ ਦਿਓਲ ਦਾ ਧੰਨਵਾਦ ਕੀਤਾ ਹੈ.ਪਰ ਲੋਕ ਅਜੇ ਵੀ ਇਹੀ ਸੋਚ ਰਹੇ ਨੇ ਕਿ ਸਾਂਸਦ ਸਾਬ੍ਹ ਉਨ੍ਹਾਂ ਦਾ ਹਾਲ ਜਾਨਣ ਕਦੋਂ ਆਉਣਗੇ। ਕਿਆਸ ਲਗਾਏ ਜਾ ਰਹੇ ਹਨ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ ਨਾਲ ਲੜਨ ਲਈ ਜ਼ਰੂਰੀ ਸਾਮਾਨ ਸੰਨੀ ਦਿਓਲ ਨੇ ਹੌਲੀ-ਹੌਲੀ ਭਿਜਵਾ ਦਿੱਤਾ ਉਸੇ ਤਰ੍ਹਾਂ ਖੁਦ ਸੰਨੀ ਦਿਓਲ ਵੀ ਅਗਲੇ ਹਫਤੇ ਤੱਕ ਪਠਾਨਕੋਟ ਹਲਕੇ ਦੀ ਜਨਤਾ ਨਾਲ ਰੂਬਰੂ ਹੋ ਸਕਦੇ ਹਨ। 

ਇਹ ਵੀ ਪੜ੍ਹੋ : ਕਰਫ਼ਿਊ 'ਚ ਗੁੰਡਾਗਰਦੀ, ਵਿਆਹ ਵਾਲੀ ਕਾਰ 'ਤੇ ਵਰ੍ਹਾਏ ਪੱਥਰ (ਤਸਵੀਰਾਂ)


author

Baljeet Kaur

Content Editor

Related News