ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ''ਨਾਨਕ ਬਗੀਚੀ'' ਦਾ ਕੀਤਾ ਉਦਘਾਟਨ

07/07/2019 1:07:27 PM

ਪਠਾਨਕੋਟ (ਸ਼ਾਰਦਾ) : ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅੱਜ ਵਿਧਾਇਕ ਅਮਿਤ ਵਿਜ ਨੇ ਮਹਾਮੰਡਲੇਸ਼ਵਰ ਸਵਾਮੀ ਵਿਦਿਆਨੰਦ ਪੁਰੀ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਡਲਹੌਜ਼ੀ ਰੋਡ 'ਤੇ ਰਾਮ ਸ਼ਰਣਮ ਕਾਲੋਨੀ ਨਜ਼ਦੀਕ 'ਨਾਨਕ ਬਗੀਚੀ' ਦਾ ਉਦਘਾਟਨ ਕੀਤਾ।

ਵਿਧਾਇਕ ਵਿਜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਹੈ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਧ ਤੋਂ ਵੱਧ ਪੌਦੇ ਸੂਬੇ 'ਚ ਲਾਏ ਜਾ ਰਹੇ ਹਨ ਤਾਂ ਜੋ ਹਰਿਆਲੀ ਹੋ ਸਕੇ। ਉਨ੍ਹਾਂ ਕਿਹਾ ਕਿ 15-20 ਚੁਣੇ ਗਏ ਸਥਾਨਾਂ 'ਤੇ ਪੌਦੇ ਲਾਉਣ ਦੀ ਮੁਹਿੰਮ ਤੇਜ਼ ਕੀਤੀ ਜਾਵੇਗੀ। ਅੱਜ ਜੋ ਨਾਨਕ ਬਗੀਚੀ ਵਜੋਂ ਲੋਕਾਂ ਨੂੰ ਤੋਹਫ਼ਾ ਮਿਲਿਆ ਹੈ, ਇਸ ਲਈ ਵਣ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਪ੍ਰਸ਼ੰਸਾ ਦਾ ਪਾਤਰ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਇੰਨੇ ਹੀ ਪੌਦੇ ਲਾਏ ਜਾ ਰਹੇ ਹਨ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇ।

ਡੀ. ਐੱਫ. ਓ. ਡਾ. ਤਿਵਾਰੀ ਨੇ ਕਿਹਾ ਕਿ ਨਾਨਕ ਬਗੀਚੀ 'ਚ 40 ਕਿਸਮਾਂ ਦੇ 550 ਪੌਦੇ ਲਾਏ ਗਏ ਹਨ। ਇਸ ਬਗੀਚੀ ਦੀ ਸਾਂਭ-ਸੰਭਾਲ ਸ੍ਰੀ ਸ਼ਰਧਾ ਧਾਮ ਸ਼ਾਹਪੁਰਕੰਡੀ ਵਾਲਿਆਂ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਰਾਜ ਕੁਮਾਰ ਕਾਕਾ, ਸਮੀਰ ਸ਼ਾਰਦਾ, ਜਤਿੰਦਰ ਜੀਤੂ, ਦੀਪਕ ਵਾਲੀਆ, ਮਿੰਟੂ, ਅਜੇ ਬਾਗੀ, ਅਜੇ ਸ਼ਰਮਾ, ਸੁਰੇਸ਼ ਮਹਾਜਨ ਰਾਜੂ, ਸੰਜੀਵ ਹਾਂਡਾ, ਅਤੁਲ ਮਹਾਜਨ ਆਦਿ ਮੌਜੂਦ ਸਨ।
 


Baljeet Kaur

Content Editor

Related News