ਅਧਿਆਪਕਾਂ ਨੇ ਸਕੂਲ ਨੂੰ ਲਾਏ ਚਾਰ ਚੰਨ (ਤਸਵੀਰਾਂ)

07/17/2019 5:45:37 PM

ਪਠਾਨਕੋਟ (ਧਰਮਿੰਦਰ ਠਾਕੁਰ) : ਜ਼ਿਲਾ ਪਠਾਨਕੋਟ 'ਚ ਅਰਧ ਪਹਾੜੀ ਇਲਾਕੇ ਬੁੰਗਲ ਬਧਾਨੀ 'ਚ ਇਕ ਅਜਿਹਾ ਸਰਕਾਰੀ ਸਕੂਲ ਹੈ ਜੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ ਤੇ ਜ਼ਿਲੇ ਦਾ ਨਾਮ ਰੌਸ਼ਨ ਕਰ ਰਿਹਾ ਹੈ। ਬਧਾਨੀ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਵਲੋਂ ਕੀਤੇ ਗਏ ਯਤਨਾਂ ਸਦਕਾ ਹੀ ਇਸ ਸਕੂਲ ਦੀ ਨੁਹਾਰ ਬਦਲੀ ਹੈ। ਜ਼ਿਆਦਾਤਰ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਸ ਸਕੂਲ ਵੱਲ ਰੁਖ ਕਰ ਰਹੇ ਹਨ।

PunjabKesariਇਸ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਰਗਾ ਮਾਹੌਲ ਮਿਲ ਮਿਲ ਰਿਹਾ ਹੈ ਤੇ ਸਕੂਲ ਦਾ ਨਤੀਜਾ ਵੀ 100 ਫੀਸਦੀ ਹੈ। ਇਸ ਸਕੂਲ ਦੀ ਨੁਹਾਰ ਬਦਲਣ 'ਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ ਸਗੋਂ ਅਧਿਆਪਕਾਂ ਦੇ ਯਤਨਾਂ ਸਦਕਾਂ ਹੀ ਇਸ ਦੀ ਨੁਹਾਰ ਬਦਲੀ ਹੈ। 
PunjabKesariਇਸ ਸਬੰਧੀ ਜਦੋਂ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸਕੂਲ ਦੀ ਹਾਲਤ ਬਹੁਤ ਖਰਾਬ ਸੀ ਪਰ ਸਕੂਲ ਦੇ ਸਟਾਫ ਵਲੋਂ ਕੀਤੇ ਗਏ ਯਤਨਾਂ ਸਦਕਾ ਅੱਜ ਇਹ ਸਕੂਲ ਪ੍ਰਾਈਵੇਟ ਸਕੂਲ ਵਰਗਾ ਮਾਹੌਲ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵਲੋਂ ਵਿਦਿਆਰਥੀਆਂ ਨਾਲ ਦੋਸਤਾਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ। 
PunjabKesari
ਦੂਜੇ ਪਾਸੇ ਜਦੋਂ ਇਸ ਸਬੰਧੀ ਸਕੂਲ ਦੇ ਸਟਾਫ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਬਰਸਾਤਾਂ ਦੇ ਦਿਨਾਂ 'ਚ ਸਕੂਲ 'ਚ ਪਾਣੀ ਭਰਿਆ ਰਹਿੰਦਾ ਸੀ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

PunjabKesariਇਸ ਤੋਂ ਬਾਅਦ ਪ੍ਰਿੰਸੀਪਲ ਨੇ ਸਕੂਲ ਦੀ ਕਾਇਆ ਕਲਪ ਕਰਨ ਦਾ ਫੈਸਲਾ ਲਿਆ, ਜਿਸ ਦੇ ਚੱਲਦਿਆਂ ਸਟਾਫ ਨੇ ਨਜ਼ਦੀਕੀ ਲੋਕਾਂ ਦੇ ਸਹਿਯੋਗ ਨਾਲ ਸਕੂਲ ਦੀ ਨੁਹਾਰ ਬਦਲੀ। ਜਿਸ ਨਾਲ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਵੱਧਣ ਲੱਗ ਗਈ। ਸਕੂਲ ਦਾ ਮਾਹੌਲ ਬਦਲਣ ਨਾਲ ਨਤੀਜੇ ਵੀ 100 ਫੀਸਦੀ ਆਉਣੇ ਸ਼ੁਰੂ ਹੋ ਗਏ।  

PunjabKesari


Baljeet Kaur

Content Editor

Related News