ਐਡਵੋਕੇਟ ਸਾਹਨੀ ਕਠੂਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ ਤੋਂ ਹਟੇ
Friday, Jul 20, 2018 - 10:29 AM (IST)

ਪਠਾਨਕੋਟ (ਸ਼ਾਰਦਾ) : ਕਠੂਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ ਦੀ ਸੁਣਵਾਈ ਜ਼ਿਲਾ ਅਤੇ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਦੀ ਅਦਾਲਤ 'ਚ ਅੱਜ ਵੀ ਜਾਰੀ ਰਹੀ।
ਇਸ ਮਾਮਲੇ 'ਚ 11ਵੇਂ ਗਵਾਹ ਦੀ ਗਵਾਹੀ ਉੱਪਰ ਵੀਰਵਾਰ ਬਹਿਸ ਹੋਈ। ਉਥੇ ਹੀ ਇਸ ਮਾਮਲੇ 'ਚ ਬਚਾਅ ਧਿਰ ਦੇ ਐਡਵੋਕੇਟ ਅਸੀਮ ਸਾਹਨੀ ਨੂੰ ਵਧੀਕ ਐਡਵੋਕੇਟ ਜਨਰਲ ਬਣਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਪੈਦਾ ਹੋਏ ਸਿਆਸੀ ਵਿਰੋਧ ਨੂੰ ਲੈ ਕੇ ਐਡਵੋਕੇਟ ਸਾਹਨੀ ਨੇ ਉੁਕਤ ਮਾਮਲੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਉਹ ਇਸ ਮਾਮਲੇ 'ਚ ਬਚਾਓ ਧਿਰ ਦੀ ਪੈਰਵੀ ਕਰਨ ਤੋਂ ਪਿਛੇ ਹਟ ਗਏ ਹਨ।