ਜ਼ਹਿਰੀਲੀ ਸ਼ਰਾਬ ਮਾਮਲੇ ''ਚ ਭਾਜਪਾ ਨੇ ਘੇਰੀ ਕਾਂਗਰਸ, CBI ਜਾਂਚ ਦੀ ਕੀਤੀ ਮੰਗ

Monday, Aug 17, 2020 - 01:36 PM (IST)

ਜ਼ਹਿਰੀਲੀ ਸ਼ਰਾਬ ਮਾਮਲੇ ''ਚ ਭਾਜਪਾ ਨੇ ਘੇਰੀ ਕਾਂਗਰਸ, CBI ਜਾਂਚ ਦੀ ਕੀਤੀ ਮੰਗ

ਪਠਾਨਕੋਟ (ਧਰਮਿੰਦਰ ਠਾਕੁਰ) : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਭਾਜਪਾ ਵਲੋਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਆਗੂਆਂ ਨੇ ਕੈਪਟਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਜ਼ਹਿਰੀਲੀ ਸ਼ਰਾਬ ਕਾਰਨ ਸਵਾ ਸੌ ਦੇ ਕਰੀਬ ਲੋਕਾਂ ਦੀ ਜਾਨ ਗਈ ਹੈ ਪਰ ਪੰਜਾਬ ਸਰਕਾਰ ਅਜੇ ਵੀ ਸੁੱਤੀ ਪਈ ਹੈ। ਸਰਕਾਰ ਨੂੰ ਜਗਾਉਣ ਲਈ ਭਜਪਾ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋਂ : WWE ਪੇਸ਼ਕਾਰ ਚਾਰਲੀ ਲੀਕ ਹੋਈ ਸ਼ਰਮਨਾਕ ਵੀਡੀਓ ਕਾਰਨ ਆਈ ਸੀ ਚਰਚਾ 'ਚ
PunjabKesariਉਨ੍ਹਾਂ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੇ ਇਹ ਕਿਸ ਜਰੀਏ ਵੇਚੀ ਜਾ ਰਹੀ ਗਈ ਹੈ, ਇਸ ਦੀ ਜਾਂਚ ਸੀ.ਬੀ.ਆਈ. ਜਾਂ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਕਦੇ ਵੀ ਨਿਰਪੱਖ ਜਾਂਚ ਨਹੀਂ ਕਰਵਾਏਗੀ ਕਿਉਂਕਿ ਇਸ 'ਚ ਕੈਪਟਨ ਸਾਹਿਬ ਦੇ ਕਈ ਕਰੀਬੀਆਂ ਦੇ ਨਾਮ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਨਸ਼ਾ ਮੁਕਤ ਪੰਜਾਬ ਦੇਣ ਦੀ ਗੱਲ ਕਹੀ ਸੀ ਪਰ ਇਸ ਦੇ ਉਲਟ ਉਨ੍ਹਾਂ ਨੇ ਤਾਂ ਖੁਦ ਸ਼ਰਾਬ ਦੀ ਹੋਮ ਡਿਲਿਵਰੀ ਕਰਵਾਈ ਅਤੇ ਨਾਜਾਇਜ਼ ਸ਼ਰਾਬ ਦੀਆਂ ਫ਼ੈਕਟਰੀਆਂ ਖੋਲ੍ਹਣ ਦੀ ਇੰਜ਼ਾਜਤ ਦਿੱਤੀ, ਜਿਸ ਕਾਰਨ ਰੈਵੀਨਿਊ ਦਾ ਕਾਫ਼ੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਭਾਜਪਾ ਚੁੱਪ ਨਹੀਂ ਬੈਠੇਗੀ।  

ਇਹ ਵੀ ਪੜ੍ਹੋਂ : ਸਿੱਧੂ ਨੂੰ ਮਿਲ ਕੇ ਨਿਰਾਸ਼ ਹੋਇਆ ਨੀਟੂ ਸ਼ਟਰਾਂਵਾਲਾ, ਹੁਣ ਰਾਸ਼ਟਰਪਤੀ ਨੂੰ ਜਾ ਰਿਹੈ ਮਿਲਣ (ਵੀਡੀਓ)


author

Baljeet Kaur

Content Editor

Related News