ਪਠਾਨਕੋਟ ਵਾਸੀਆਂ ਲਈ ਅਹਿਮ ਖ਼ਬਰ, ਨਵੇਂ ਹੁਕਮ ਹੋਏ ਜਾਰੀ
Sunday, May 11, 2025 - 06:28 PM (IST)

ਪਠਾਨਕੋਟ : ਮੌਜੂਦਾ ਹਾਲਾਤ ਦਰਮਿਆਨ ਪਾਕਿਸਤਾਨ ਵੱਲੋਂ ਪਠਾਨਕੋਟ 'ਚ ਕਈ ਡਰੋਨ ਹਮਲੇ ਕੀਤੇ ਗਏ ਜਿਸ ਦੇ ਚੱਲਦੇ ਭਾਰਤੀ ਸੈਨਾ ਨੇ ਵੀ ਮੂੰਹ ਤੋੜ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਹਰ ਹਮਲੇ ਨੂੰ ਨਕਾਮ ਕੀਤਾ ਅਤੇ ਬੀਤੇ ਕੱਲ੍ਹ ਪਾਕਿਸਤਾਨ ਨਾਲ ਸੰਧੀ ਦੀ ਗੱਲ ਸਾਹਮਣੇ ਆਈ ਸੀ। ਇਸ ਦੇ ਚੱਲਦੇ ਗੋਲੀਬੰਦੀ ਹੋਈ ਸੀ ਪਰ ਇਸ ਉਪਰੰਤ ਵੀ ਸਵੇਰ ਤੜਕਸਾਰ ਮੁੜ ਇਕ ਵਾਰ ਪਾਕਿਸਤਾਨ ਨੇ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦਿੱਤਾ ਅਤੇ ਦੋ ਡਰੋਨ ਹਮਲੇ ਮੁੜ ਕੀਤੇ ਜਿਸ ਨੂੰ ਭਾਰਤੀ ਫੌਜ ਵੱਲੋਂ ਹੇਠਾਂ ਸੁੱਟ ਦਿੱਤਾ ਗਿਆ। ਗੱਲ ਅੱਜ ਦੀ ਕਰੀਏ ਤਾਂ ਅੱਜ ਵੀ ਮਾਹੌਲ ਕੱਲ ਵਰਗਾ ਹੀ ਹੈ ਜ਼ਿਆਦਾਤਰ ਬਾਜ਼ਾਰ ਬੰਦ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਹੋ ਗਿਆ ਵੱਡਾ ਫਰੋਡ, ਜਦੋਂ ਪੋਲ ਖੁੱਲ੍ਹੀ ਤਾਂ ਉਡ ਗਏ ਹੋਸ਼
ਇਸ ਸਬੰਧੀ ਜਦੋਂ ਵਪਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਹਦਾਇਤ ਕੀਤੀ ਗਈ ਹੈ ਕਿ ਅਸੀਂ ਦੁਕਾਨਾਂ ਖੋਲ੍ਹ ਕੇ ਆਪਣਾ ਵਪਾਰ ਕਰ ਸਕਦੇ ਹਾਂ ਪਰ ਜੋ ਸੰਡੇ ਬਾਜ਼ਾਰ ਪਠਾਨਕੋਟ ਵਿਖੇ ਲੱਗਦਾ ਹੈ ਉਸ ਨੂੰ ਫਿਲਹਾਲ ਬੰਦ ਰੱਖਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਯਕੀਨ ਦਿੱਤਾ ਹੈ ਕਿ ਹੌਲੀ-ਹੌਲੀ ਸੰਡੇ ਬਾਜ਼ਾਰ ਵੀ ਖੋਲ ਦਿੱਤਾ ਜਾਵੇਗਾ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਪਿੱਠ 'ਚ ਛੁਰਾ ਮਾਰਦਾ ਹੈ, ਅਜਿਹੇ ਵਿਚ ਸਾਨੂੰ ਸੰਭਲ ਕੇ ਰਹਿਣ ਦੀ ਲੋੜ ਹੈ ਅਤੇ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਵਿਚ ਪਹਿਲੀ ਵਾਰ ਲਾਗੂ ਹੋਈ ਇਹ ਨੀਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e