ਪਠਾਨਕੋਟ ''ਚ ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ

Saturday, Aug 03, 2019 - 12:12 AM (IST)

ਪਠਾਨਕੋਟ ''ਚ ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ

ਪਠਾਨਕੋਟ,(ਸ਼ਾਰਦਾ) : ਪਠਾਨਕੋਟ ਦੇ ਮਾਈਨਿੰਗ ਵਿਭਾਗ ਵਲੋਂ ਅੱਜ ਬਾਹਰੀ ਸੂਬਿਆਂ ਤੋਂ ਪੰਜਾਬ 'ਚ ਦਾਖ਼ਲ ਹੋਣ ਵਾਲੀਆਂ ਰੇਤ ਬੱਜਰੀ ਦੀਆਂ ਗੱਡੀਆਂ 'ਤੇ ਕਾਰਵਾਈ ਕੀਤੀ ਗਈ ਹੈ। ਜਿਸ ਦੇ ਚੱਲਦੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਨੇ ਪੰਜਾਬ-ਹਿਮਾਚਲ ਸਰਹੱਦ 'ਤੇ ਚੱਕੀ ਦਰਿਆ ਦੇ ਰਸਤਿਆਂ ਹਿਮਾਚਲ ਤੋਂ ਪੰਜਾਬ 'ਚ ਦਾਖਲ ਹੋਣ ਵਾਲੇ ਟਰੱਕਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਤੋਂ ਹਿਮਾਚਲ ਪਾਲਸੀ ਦੇ ਤਹਿਤ ਐਕਸ ਫਾਰਮ ਮੰਗਿਆ ਜੋ ਟਰੱਕ ਡਰਾਈਵਰ ਤੇ ਕ੍ਰੈਸ਼ਰ ਮਾਲਕ ਨਾ ਦਿਖਾ ਸਕੇ। ਜਿਸ 'ਤੇ ਮਾਈਨਿੰਗ ਵਿਭਾਗ ਵਲੋਂ ਉਨ੍ਹਾਂ ਦੇ ਟਰੱਕਾਂ ਨੂੰ ਪੰਜਾਬ 'ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਤੇ ਐਕਸ ਫਾਰਮ ਦੇ ਨਾਲ ਹੀ ਪੰਜਾਬ 'ਚ ਦਾਖ਼ਲ ਹੋਣ ਦੀ ਹਦਾਇਤ ਦਿੰਦੇ ਹੋਏ ਵਾਪਸ ਹਿਮਾਚਲ ਭੇਜ ਦਿੱਤਾ ਗਿਆ।
ਹਿਮਾਚਲ ਤੋਂ ਨਾਜਾਇਜ਼ ਤਰੀਕੇ ਨਾਲ ਪੰਜਾਬ 'ਚ ਦਾਖ਼ਲ ਹੋਣ ਵਾਲੀਆਂ ਗੱਡੀਆਂ 'ਤੇ ਮਾਈਨਿੰਗ ਵਿਭਾਗ ਦਾ ਡੰਡਾ ਚੱਲਿਆ ਹੈ ਤੇ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਦੇ ਮਾਲਕ ਤੇ ਕ੍ਰੈਸ਼ਰ ਮਾਲਕਾਂ ਨੂੰ ਹਦਾਇਤ ਦਿੰਦੇ ਹੋਏ ਸਾਰੀਆਂ ਗੱਡੀਆਂ ਬਾਰਡਰ 'ਤੇ ਹੀ ਰੋਕ ਕੇ ਵਾਪਸ ਭੇਜ ਦਿੱਤੀਆਂ ਗਈਆਂ। ਜਿਸ ਦੇ ਬਾਰੇ ਵਿਚ ਮਾਈਨਿੰਗ ਵਿਭਾਗ ਦੇ ਅਧਿਕਾਰੀ ਗਗਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪਾਲਸੀ ਦੇ ਤਹਿਤ ਜੇਕਰ ਕਿਸੇ ਵੀ ਰੇਤ ਬੱਜਰੀ ਦੀ ਗੱਡੀ ਪੰਜਾਬ 'ਚ ਦਾਖ਼ਲ ਹੋਵੇਗੀ ਤਾਂ ਉਹ ਐਕਸ ਫਾਰਮ ਦੇ ਨਾਲ ਪੰਜਾਬ 'ਚ ਦਾਖ਼ਲ ਹੋਵੇਗੀ ਪਰ ਅੱਜ ਜਿਸ ਕਿਸੇ ਵੀ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਗਿਆ ਉਹ ਗਲਤ ਤਰੀਕੇ ਨਾਲ ਪੰਜਾਬ ਹਿਮਾਚਲ ਬਾਰਡਰ 'ਤੇ ਚੱਕੀ ਦਰਿਆ ਦੇ ਰਸਤਿਓਂ ਦਾਖ਼ਲ ਹੋ ਰਹੇ ਸਨ। ਜਿਨ੍ਹਾਂ ਨੂੰ ਰੋਕਿਆ ਗਿਆ ਹੈ ਅਤੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਵਾਪਸ ਭੇਜ ਦਿੱਤਾ ਗਿਆ ਹੈ ਕਿ ਉਹ ਐਕਸ ਫਾਰਮ ਦਿਖਾਉਣ ਫਿਰ ਹੀ ਗੱਡੀਆਂ ਪੰਜਾਬ ਵਿਚ ਦਾਖ਼ਲ ਹੋਣ ਦਿੱਤੀਆਂ ਜਾਣਗੀਆਂ।


Related News