ਰੋਪੜ ਵਾਸੀਆਂ ਲਈ ਵੱਡੀ ਖੁਸ਼ਖਬਰੀ, ਜ਼ਿਲੇ ''ਚ ਖੁੱਲ੍ਹੇਗਾ ''ਪਾਸਪੋਰਟ ਦਫਤਰ''
Monday, Jan 21, 2019 - 12:52 PM (IST)

ਰੂਪਨਗਰ : ਰੂਪਨਗਰ ਵਾਸੀਆਂ ਲਈ ਵੱਡੀ ਖੁਸ਼ਖਬਰੀ ਹੈ ਕਿ ਹੁਣ ਉਨ੍ਹਾਂ•ਨੂੰ ਆਪਣੇ ਪਾਸਪੋਰਟ ਬਣਾਉਣ ਜਾਂ ਰੀਨਿਊ ਕਰਵਾਉਣ ਲਈ ਚੰਡੀਗੜ੍ਹ•'ਚ ਧੱਕੇ ਨਹੀਂ ਖਾਣੇ ਪੈਣਗੇ, ਸਗੋਂ ਹੁਣ ਰੂਪਨਗਰ 'ਚ ਹੀ ਉਨ੍ਹਾਂ ਨੂੰ ਪਾਸਪੋਰਟ ਦਫਤਰ ਦੀ ਸੁਵਿਧਾ ਮਿਲਣ ਜਾ ਰਹੀ ਹੈ। ਜੀ ਹਾਂ ਇਹ ਜਾਣਕਾਰੀ ਖੁਦ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰੂਪਨਗਰ ਵਿੱਚ ਪੱਤਰਕਾਰਾਂ ਨੂੰ ਦਿੰੰਦੇ ਦੱਸਿਆ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਇਹ ਮੰਗ ਚੁੱਕੀ ਸੀ ਕਿ ਜ਼ਿਲਾ•ਰੂਪਨਗਰ ਵਿੱਚ ਪਾਸਪੋਰਟ ਦਫਤਰ ਖੋਲ੍ਹਿਆ ਜਾਵੇ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਚੰਡੀਗੜ੍ਹ•ਜਾ ਕੇ ਪਰੇਸ਼ਾਨ ਹੋਣਾ ਪੈਂਦਾ ਹੈ।
ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਕੇਂਦਰ ਸਰਕਾਰ ਰੂਪਨਗਰ ਵਿੱਚ ਪਾਸਪੋਰਟ ਦਫਤਰ ਖੋਲ੍ਹਣ ਜਾ ਰਹੀ ਹੈ, ਜਿਸ ਦਾ ਉਹ 9 ਫਰਵਰੀ ਨੂੰ ਖੁਦ ਉਦਘਾਟਨ ਕਰ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਇਹ ਪਾਸਪੋਰਟ ਦਫਤਰ ਰੂਪਨਗਰ ਦੇ ਮੁੱਖ ਡਾਕ ਘਰ 'ਚ ਖੋਲ੍ਹਿਆ ਜਾ ਰਿਹਾ ਹੈ, ਜਿੱਥੇ ਰੂਪਨਗਰ ਦੇ ਨਾਲ-ਨਾਲ ਨਵਾਂਸ਼ਹਿਰ ਜ਼ਿਲੇ• ਦੇ ਲੋਕਾਂ ਨੂੰ ਵੀ ਇੱਥੇ ਹੀ ਪਾਸਪੋਰਟ ਬਣਵਾਉਣ ਦੀ ਸੁਵਿਧਾ ਮਿਲੇਗੀ।