ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

Monday, Oct 26, 2026 - 11:38 PM (IST)

ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ/ਮਾਨਸਾ : ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਸਰਕਾਰ ਵੱਲੋਂ ਪਰਿਵਾਰ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ। ਹੁਣ ਅਗਲਾ ਕਦਮ ਪਰਿਵਾਰ ਜਾਂ ਉਨ੍ਹਾਂ ਦੀ ਕਮੇਟੀ ਦਾ ਹੈ, ਇਹ ਉਨ੍ਹਾਂ ਨੇ ਦੇਖਣਾ ਹੈ ਕਿ ਉਹ ਸਸਕਾਰ ਕਦੋਂ ਕਰਦੇ ਹਨ। ਮੁੱਖ ਮੰਤਰੀ ਮੁਤਾਬਕ ਪਰਿਵਾਰ ਜਾਂ ਕਮੇਟੀ ਦੀਆਂ ਜੋ ਵੀ ਜਾਇਜ਼ ਮੰਗਾਂ ਸਨ, ਉਹ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ : ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ. ਜੀ. ਪੀ.

ਸੀ. ਬੀ. ਆਈ. ਨੇ ਜਾਂਚ ਕੀਤੀ ਤੇਜ਼ 

13 ਅਕਤੂਬਰ ਨੂੰ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇ ਦੇਹ ਦਾ ਅਜੇ ਤਕ ਪੋਸਟਮਾਰਟਮ ਨਹੀਂ ਹੋਇਆ ਹੈ। ਪਰਿਵਾਰ ਦਾ ਆਖਣਾ ਹੈ ਕਿ ਜਦੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਨਾ ਤਾਂ ਪੋਸਟਮਾਰਟਮ ਹੋਵੇਗਾ ਤੇ ਨਾ ਹੀ ਸਸਕਾਰ। ਦੂਜੇ ਪਾਸੇ ਸੀ. ਬੀ. ਆਈ. ਦੀ ਟੀਮ ਨੇ ਜਾਂਚ ਤੇਜ਼ ਕਰਦਿਆਂ ਸ਼ਨੀਵਾਰ ਦੀ ਰਾਤ ਅਤੇ ਐਤਵਾਰ ਸਵੇਰੇ ਮਾਨਸਾ ਮੈਡੀਕਲ ਸਟੋਰ ਦੇ ਮਾਲਕ ਦੇ ਪਿੰਡ ਅੱਕਾਂਵਾਲੀ ਸਥਿਤ ਸ਼ੈਲਰ ’ਚ ਛਾਪੇਮਾਰੀ ਕੀਤੀ। ਐਤਵਾਰ ਨੂੰ ਭਾਵੇਂ ਮਾਨਸਾ ’ਚ ਸੀ.ਬੀ.ਆਈ. ਦੀ ਕੋਈ ਵੱਡੀ ਕਾਰਵਾਈ ਸਾਹਮਣੇ ਨਹੀਂ ਆਈ ਪਰ ਜਾਂਚ ਏਜੰਸੀ ਦੀਆਂ ਤਿੰਨ ਟੀਮਾਂ ਵੱਖ-ਵੱਖ ਥਾਵਾਂ ’ਤੇ ਜਾ ਕੇ ਸਬੂਤ ਇਕੱਠੇ ਕਰਨ ਅਤੇ ਮਾਮਲੇ ਦੀਆਂ ਕੜੀਆਂ ਜੋੜਨ ਵਿੱਚ ਜੁਟੀਆਂ ਹੋਈਆਂ ਹਨ। ਸੀਬੀਆਈ ਦੀਆਂ ਟੀਮਾਂ ਮਾਨਸਾ ਦੇ ਵੱਖ-ਵੱਖ ਮੈਡੀਕਲ ਸਟੋਰਾਂ, ਦੁਕਾਨਦਾਰਾਂ ਅਤੇ ਹੋਰ ਗਵਾਹਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ। ਜਾਂਚ ਦੌਰਾਨ ਘਟਨਾ ਸਥਾਨ ਦੇ ਨੇੜੇ ਸਥਿਤ ਦੁਕਾਨਾਂ ਦੇ ਮਾਲਕਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਗਈ ਹੈ। ਇਸ ਦੇ ਨਾਲ ਹੀ ਪਰਵਿੰਦਰ ਸਿੰਘ ਝੋਟਾ ਵੱਲੋਂ ਮੈਡੀਕਲ ਸਟੋਰਾਂ ’ਤੇ ਕਥਿਤ ਤੌਰ ’ਤੇ ਸ਼ਰੇਆਮ ਨਸ਼ੇ ਵੇਚੇ ਜਾਣ ਸਬੰਧੀ ਵਾਇਰਲ ਕੀਤੀਆਂ ਵੀਡੀਓਜ਼ ਵੀ ਇਕੱਠੀਆਂ ਕੀਤੀਆਂ ਗਈਆਂ ਹਨ। ਜਾਂਚ ਟੀਮ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਹਥਿਆਰ ਨਾਲ ਸਬੰਧਤ ਪਹਿਲੂਆਂ ਦੀ ਵੀ ਪੜਤਾਲ ਕਰ ਰਹੀ ਹੈ। ਸੀ.ਬੀ.ਆਈ. ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਰਦਾਤ ਸਮੇਂ ਪਰਵਿੰਦਰ ਸਿੰਘ ਝੋਟਾ ਦੇ ਨਾਲ ਕਿੰਨੇ ਵਿਅਕਤੀ ਮੌਜੂਦ ਸਨ, ਝਗੜਾ ਕਿਹੜੇ ਕਾਰਨਾਂ ਕਰ ਕੇ ਵਧਿਆ ਅਤੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਿਸ ਰਸਤੇ ਰਾਹੀਂ ਫਰਾਰ ਹੋਇਆ ਸੀ।

ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਮਾਮਲੇ ਵਿਚ ਨਵਾਂ ਵਿਵਾਦ, ਪਿਤਾ ਭੀਮ ਸਿੰਘ ਨੇ ਲਗਾਏ ਵੱਡੇ ਦੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News