ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਯਤਨਾ ਸਦਕਾ ਓਮਾਨ ਤੋਂ ਘਰ ਪਰਤੀ ਗੁਰਦਾਸਪੁਰ ਦੀ ਰਣਜੀਤ ਕੌਰ
Monday, May 10, 2021 - 01:49 PM (IST)
ਗੁਰਦਾਸਪੁਰ (ਗੁਰਪ੍ਰੀਤ) - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਦੀ ਰਣਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਮਾਰਚ ਮਹੀਨੇ ਨੌਕਰੀ ਲਈ ਖਾੜੀ ਦੇਸ਼ ਓਮਾਨ ਗਈ ਸੀ, ਜਿੱਥੇ ਉਸ ਨੂੰ ਰੁਜ਼ਗਾਰ ਦੀ ਥਾਂ ਆਪਣੇ ਮਾਲਕਾਂ ਅਤੇ ਨੌਕਰੀ ਉਪਲੱਬਧ ਕਰਾਉਣ ਵਾਲੀ ਕੰਪਨੀ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਰਣਜੀਤ ਕੌਰ ਦੇ ਤਸ਼ੱਦਦ ਭਰੇ ਹਾਲਾਤਾਂ ਦੀ ਸੂਚਨਾ ਜਦੋਂ ਪ੍ਰਸ਼ਾਸਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੀ ਤਾਂ ਉਨ੍ਹਾਂ ਨੇ ਓਮਾਨ ਵਿੱਚ ਭਾਰਤੀ ਅੰਬੈਸੀ ਨਾਲ ਸੰਪਰਕ ਕਰਕੇ ਰਣਜੀਤ ਕੌਰ ਨੂੰ ਉਸ ਪਰਿਵਾਰ ਤੋਂ ਮੁਕਤ ਕਰਵਾ ਲਿਆ, ਜਿਸ ਸਦਕਾ ਉਹ ਭਾਰਤ ਵਾਪਸ ਆ ਗਈ। ਉਸ ਨੇ ਮਾਲਕਾਂ ਅਤੇ ਕੰਪਨੀ ਵਲੋਂ ਕੀਤੇ ਜਾ ਰਹੇ ਤਸ਼ੱਦਦ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਬਾਜਵਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਮਾਰਚ 2021 ਨੂੰ ਇਕ ਮਹਿਲਾ ਏਜੰਟ ਨੂੰ ਨੌਕਰੀ ਲਈ ਸਿੰਗਾਪੁਰ ਵਿੱਚ ਜਾਣ ਲਈ 50 ਹਜ਼ਾਰ ਤੋਂ ਵੱਧ ਦੀ ਰਾਸ਼ੀ ਦਿੱਤੀ ਸੀ। ਏਜੰਟ ਨੇ ਉਸ ਨੂੰ ਸਿੰਗਾਪੁਰ ਦੀ ਥਾਂ ਖਾੜੀ ਦੇਸ਼ ਓਮਾਨ ਭੇਜ ਦਿੱਤਾ। ਰਣਜੀਤ ਕੌਰ ਨੇ ਦੱਸਿਆ ਕਿ ਉਹ ਉਸ ਨੂੰ ਇਹ ਕਿਹਾ ਗਿਆ ਸੀ ਕਿ ਉਸ ਨੂੰ ਇੱਕ ਵੱਡੇ ਮਾੱਲ ਵਿੱਚ ਕੰਮ ਮਿਲੇਗਾ ਪਰ ਓਮਾਨ ਵਿੱਚ ਉਸ ਨੂੰ ਜ਼ਬਰਦਸਤੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਭੇਜ ਦਿੱਤਾ। ਜਦੋਂ ਉਸ ਨੇ ਇਸ ਕੰਮ ਨੂੰ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ। ਰਣਜੀਤ ਨੇ ਦੱਸਿਆ ਕਿ ਉਥੇ ਪੌੜੀਆਂ ਤੋਂ ਡਿੱਗ ਕੇ ਉਸ ਦੇ ਗੰਭੀਰ ਸੱਟਾਂ ਵੀ ਲੱਗੀਆਂ ਪਰ ਉਸ ਪਰਿਵਾਰ ਨੇ ਇਲਾਜ ਕਰਾਉਣ ਦੀ ਥਾਂ ਉਸ ਨੂੰ ਭੁੱਖਿਆਂ ਰੱਖਿਆ ਅਤੇ ਕੁੱਟਮਾਰ ਵੀ ਕੀਤੀ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ
ਉਸ ਨੇ ਦੱਸਿਆ ਕਿ ਉਸ ਨੇ ਕਿਸੇ ਢੰਗ ਨਾਲ ਇਸਦੀ ਸੂਚਨਾ ਆਪਣੇ ਪਤੀ ਗੁਰਪ੍ਰੀਤ ਸਿੰਘ ਨੂੰ ਦਿੱਤੀ। ਉਸ ਦੇ ਪਤੀ ਗੁਰਪ੍ਰੀਤ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਉਸ ਨੇ ਪਿੰਡ ਕਾਹਨੂੰਵਾਨ ਦੇ ਸਰਪੰਚ ਆਫ਼ਤਾਬ ਸਿੰਘ ਰਾਹੀਂ ਰਣਜੀਤ ਕੌਰ ਦੇ ਫਸੇ ਹੋਣ ਦੀ ਸੂਚਨਾ ਰਾਜ ਸਭਾ ਮੈਂਬਰ ਐੱਮ.ਪੀ. ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ। ਪ੍ਰਤਾਪ ਸਿੰਘ ਬਾਜਵਾ ਨੇ ਓਮਾਨ ਵਿੱਚ ਭਾਰਤੀ ਅੰਬੈਸੀ ਨਾਲ ਸੰਪਰਕ ਕਰਕੇ ਰਣਜੀਤ ਕੌਰ ਨੂੰ ਉਸ ਪਰਿਵਾਰ ਤੋਂ ਮੁਕਤ ਕਰਵਾਇਆ, ਜਿਸ ਸਦਕਾ ਉਸ ਦੀ ਵਤਨ ਵਾਪਸੀ ਹੋਈ।
ਪੜ੍ਹੋ ਇਹ ਵੀ ਖ਼ਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ’
ਪਤੀ-ਪਤਨੀ ਨੇ ਦੱਸਿਆ ਕਿ ਉਹ ਇਸ ਰਿਹਾਈ ਲਈ ਪ੍ਰਤਾਪ ਸਿੰਘ ਬਾਜਵਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹਨ। ਇਸ ਮੌਕੇ ਰਣਜੀਤ ਕੌਰ ਨੇ ਪੰਜਾਬ ਦੀਆਂ ਜਨਾਨੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਬਾਹਰ ਨੌਕਰੀ ’ਤੇ ਜਾਣ ਮੌਕੇ ਏਜੰਟ ਅਤੇ ਅੱਗੇ ਕੰਮ ਕਰਦੀ ਏਜੰਸੀ ਬਾਰੇ ਪੂਰੀ ਤਰ੍ਹਾਂ ਛਾਣਬੀਣ ਕਰਕੇ ਹੀ ਉਥੇ ਜਾਣ। ਉਸ ਨੇ ਕਿਹਾ ਕਿ ਬੁਰੇ ਹਾਲਾਤਾਂ ਵਿੱਚ ਫਸਣ ਨਾਲੋਂ ਤਾਂ ਚੰਗਾ ਹੈ ਕਿ ਇੱਥੇ ਰਹਿ ਕੇ ਮਿਹਨਤ ਕਰ ਆਪਣਾ ਗੁਜ਼ਾਰਾ ਕਰੋ।
ਪੜ੍ਹੋ ਇਹ ਵੀ ਖ਼ਬਰ - ਭਵਾਨੀਗੜ੍ਹ ’ਚ ਕੋਰੋਨਾ ਪੀੜਤ ਗਰਭਪਤੀ ਜਨਾਨੀ ਨੇ ਦਿੱਤਾ ਜੌੜਾ ਬੱਚਿਆਂ ਨੂੰ ਜਨਮ, ਤਿੰਨਾਂ ਦੀ ਹੋਈ ਮੌਤ