ਪ੍ਰਨੀਤ ਕੌਰ ਨੂੰ ਮਿਲੀ ਬੁਲੇਟ ਪਰੂਫ ਗੱਡੀ ਵਰਤਣ ਦੀ ਇਜਾਜ਼ਤ

04/03/2019 9:25:40 AM

ਚੰਡੀਗੜ੍ਹ (ਭੁੱਲਰ) - ਭਾਰਤੀ ਚੋਣ ਕਮਿਸ਼ਨ ਵਲੋਂ ਇਕ ਪੱਤਰ ਜਾਰੀ ਕਰਕੇ ਲੋਕ ਸਭਾ ਚੋਣਾਂ 2019 ਦੌਰਾਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਬੁਲੇਟ ਪਰੂਫ ਗੱਡੀ ਵਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਉਕਤ ਇਜਾਜ਼ਤ ਆਦਰਸ਼ ਚੋਣ ਜ਼ਾਬਤੇ ਦੇ ਨੁਕਤਾ ਨੰ. 5 ਪੈਰਾ 10.5.1 ਅਨੁਸਾਰ ਦਿੱਤੀ ਗਈ ਹੈ। ਇਸ ਨੁਕਤੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਸੁਰੱਖਿਆ ਸਬੰਧੀ ਸੁਰੱਖਿਆ ਏਜੰਸੀਆਂ ਮਹਿਸੂਸ ਕਰਦੀਆਂ ਹਨ ਕਿ ਸਬੰਧਤ ਵਿਅਕਤੀ ਨੂੰ ਬੁਲੇਟ ਪਰੂਫ ਗੱਡੀ 'ਚ ਹੀ ਸਫਰ ਕਰਨਾ ਚਾਹੀਦਾ ਹੈ ਤਾਂ ਉਸ ਵਿਅਕਤੀ ਨੂੰ ਸਰਕਾਰ ਵਲੋਂ ਇਕ ਬੁਲੇਟ ਪਰੂਫ ਗੱਡੀ ਮੁਹੱਈਆ ਕਰਵਾਈ ਜਾਵੇਗੀ, ਜਿਸ ਦੇ ਖਰਚਿਆਂ ਦੀ ਅਦਾਇਗੀ ਸਬੰਧਤ ਵਿਅਕਤੀ ਨੂੰ ਕਰਨੀ ਹੋਵੇਗੀ। ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਅਜਿਹੇ ਵਾਹਨ 'ਚ ਹੋਰ ਕੋਈ ਰਾਜਨੀਤਕ ਆਗੂ/ਵਰਕਰ ਸਫਰ ਨਹੀਂ ਕਰ ਸਕਦਾ। ਉਸ ਗੱਡੀ 'ਚ ਸਿਰਫ ਉਨ੍ਹਾਂ ਦਾ ਨਿੱਜੀ ਮੈਡੀਕਲ ਅਟੈਂਡੇਂਟ ਹੀ ਸਫਰ ਕਰ ਸਕਦਾ ਹੈ।


rajwinder kaur

Content Editor

Related News