ਖਡੂਰ ਸਾਹਿਬ ਤੋਂ ਨਮੋਸ਼ੀ ਭਰੀ ਹਾਰ ਦੇਖਦਿਆਂ ਪਿੱਛੇ ਹਟੇ ਟਕਸਾਲੀ : ਢੀਂਡਸਾ
Tuesday, Apr 16, 2019 - 03:34 PM (IST)

ਸੰਗਰੂਰ : ਅਕਾਲੀ ਦਲ ਟਕਸਾਲੀ ਵਲੋਂ ਖਡੂਰ ਸਾਹਿਬ ਸੀਟ ਤੋਂ ਆਪਣਾ ਉਮੀਦਵਾਰ ਹਟਾਏ ਜਾਣ ਤੋਂ ਬਾਅਦ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਸੰਗਰੂਰ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਖਡੂਰ ਸਾਹਿਬ 'ਚ ਨਮੋਸ਼ੀ ਭਰੀ ਹਾਰ ਨੂੰ ਦੇਖਦਿਆਂ ਟਕਸਾਲੀ ਮੈਦਾਨ 'ਚੋਂ ਨੱਠ ਗਏ ਹਨ। ਉੱਥੇ ਹੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਟਕਸਾਲੀਆਂ ਦਾ ਇਹ ਫੈਸਲਾ ਦੇਰ ਆਏ ਦਰੁੱਸਤ ਆਏ ਵਾਲਾ ਫੈਸਲਾ ਹੈ ਪਰ ਇਸ ਫੈਸਲੇ ਨਾਲ ਪੰਜਾਬ ਦੇ ਗਠਜੋੜਾਂ ਦੀ ਖਿਚੜੀ ਬਣਦੀ ਨਜ਼ਰ ਆ ਰਹੀ ਹੈ। ਚੋਣਾਂ ਦੇ ਫੈਸਲਿਆਂ ਤੋਂ ਬਾਅਦ ਇਹ ਗਠਜੋੜ ਹੋਰ ਦਿਲਚਸਪ ਰੰਗ ਦਿਖਾਉਣਗੇ, ਅਜਿਹੀਆਂ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।