ਕੇਜਰੀਵਾਲ ਫਸਲਾਂ ਦੇ ਨਾਂ ਤੱਕ ਨਹੀਂ ਜਾਣਦਾ, ਪੰਜਾਬ ਦਾ ਵਿਕਾਸ ਕੀ ਕਰੇਗਾ : ਬਾਦਲ

10/26/2016 2:12:34 PM

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਕੰਵਲਜੀਤ) : ਅਰਵਿੰਦ ਕੇਜਰੀਵਾਲ ਫਸਲਾਂ ਦੇ ਨਾਂ ਤੱਕ ਨਹੀਂ ਜਾਣਦਾ ਤਾਂ ਉਹ ਪੰਜਾਬ ਦਾ ਵਿਕਾਸ ਕੀ ਕਰੇਗਾ? ਉਹ ਸਿਰਫ ਵੋਟਾਂ ਬਟੋਰਨ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੁੱਧਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਹਲਕਾ ਡੇਰਾ ਬਾਬਾ ਨਾਨਕ ਵਿਖੇ ਸੰਗਤ ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ ਕਿÀੁਂਕਿ ਅਕਾਲੀ-ਭਾਜਪਾ ਇਕਮੁੱਠ ਹਨ ਅਤੇ ਹਜ਼ਾਰਾਂ ਪੰਚ ਅਤੇ ਸਰਪੰਚ ਅਕਾਲੀ ਦਲ ਨਾਲ ਜੁੜੇ ਹਨ। ਬਾਦਲ ਨੇ ਕਿਹਾ ਕਿ ਜਦੋਂ ਦੀ ਗਠਜੋੜ ਸਰਕਾਰ ਬਣੀ ਹੈ ਉਹ ਸੰਗਤ ਦਰਸ਼ਨ ਨੂੰ ਤਰਜੀਹ ਦਿੰਦੇ ਹਨ, ਜਿਸ ਕਾਰਨ ਸਾਡਾ ਪੰਜਾਬ ਭਾਰਤ ਵਿਚੋਂ ਮੋਹਰੀ ਸੂਬਾ ਬਣ ਗਿਆ ਹੈ।
ਮੁੱਖ ਮੰਤਰੀ ਬਾਦਲ ਨੇ ਕਾਂਗਰਸ ਬਾਰੇ ਗੱਲ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ 2002 ਤੋਂ 2007 ਤੱਕ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ, ਸਗੋਂ 50000 ਪੋਸਟਾਂ ਖਤਮ ਕਰ ਦਿੱਤੀਆਂ ਸਨ ਅਤੇ ਉਹ ਪੰਜਾਬ ਨੂੰ ਵਿਕਾਸ ਪੱਖੋਂ ਪਿੱਛੇ ਲੈ ਗਿਆ ਸੀ ਜਦਕਿ ਹੁਣ ਅਕਾਲੀ ਦਲ ਤੇ ਭਾਜਪਾ ਨੇ ਵਿਕਾਸ ਦੇ ਮੁੱਦੇ ''ਤੇ ਬੜੀ ਮੁਸ਼ਕਿਲ ਨਾਲ ਪੰਜਾਬ ਨੂੰ ਮੋਹਰੀ ਸੂਬਾ ਬਣਾਇਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਸ ਵਾਰ ਵੀ ਅਕਾਲੀ-ਭਾਜਪਾ ਸਰਕਾਰ ਨੂੰ ਜਿਤਾਓ ਤਾਂ ਜੋ ਪੰਜਾਬ ਦਾ ਹੋਰ ਵਿਕਾਸ ਹੋ ਸਕੇ।


Gurminder Singh

Content Editor

Related News