ਪੰਜਾਬ ਦੇ ਵਿਧਾਇਕਾਂ ''ਚੋਂ ਪ੍ਰਕਾਸ਼ ਸਿੰਘ ਬਾਦਲ ਤੇ ਮਜੀਠੀਆ ਨਹੀਂ ਲੈਂਦੇ ਸਫ਼ਰ ਭੱਤਾ ਤੇ ਤੇਲ ਖ਼ਰਚਾ

Friday, Aug 27, 2021 - 09:39 AM (IST)

ਪੰਜਾਬ ਦੇ ਵਿਧਾਇਕਾਂ ''ਚੋਂ ਪ੍ਰਕਾਸ਼ ਸਿੰਘ ਬਾਦਲ ਤੇ ਮਜੀਠੀਆ ਨਹੀਂ ਲੈਂਦੇ ਸਫ਼ਰ ਭੱਤਾ ਤੇ ਤੇਲ ਖ਼ਰਚਾ

ਲੁਧਿਆਣਾ (ਪਾਲੀ) : ਪੰਜਾਬ ਦੇ 96 ਵਿਧਾਇਕਾਂ ’ਚੋਂ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਜਿਹੇ ਵਿਧਾਇਕ ਹਨ, ਜੋ ਸਫ਼ਰ ਭੱਤਾ ਤੇ ਤੇਲ ਖ਼ਰਚਾ ਨਹੀਂ ਲੈਂਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਰ. ਟੀ. ਆਈ. ਕਾਰਕੁੰਨ ਰੋਹਿਤ ਸੱਭਰਵਾਲ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ 'ਚ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਨਹਿਰ 'ਚ ਮਾਰੀ ਛਾਲ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਰ. ਟੀ. ਆਈ. ਐਕਟ ਤਹਿਤ ਵਿਧਾਨ ਸਭਾ ਕੋਲੋਂ ਵਿਧਾਇਕਾਂ ਨੂੰ ਮਿਲਦੀ ਤਨਖ਼ਾਹ ਭੱਤਿਆਂ ਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਮੰਗੀ ਗਈ ਸੀ। ਜਵਾਬ ’ਚ ਪੰਜਾਬ ਵਿਧਾਨ ਸਭਾ ਦੇ ਸੁਪਰੀਡੈਂਟ ਵੱਲੋਂ ਲਿਖ਼ਤੀ ਜਾਣਕਾਰੀ ਵਿਚ ਪੰਜਾਬ ਦੇ 96 ਵਿਧਾਇਕਾਂ ਦੀ ਮਿਲਦੀ ਤਨਖ਼ਾਹ ਭੱਤੇ ਤੇ ਹੋਰ ਵਿੱਤੀ ਜਾਣਕਾਰੀ ਪੰਜਾਬ ਵਿਧਾਨ ਸਭਾ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਹੈ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੀ ਨਸੀਹਤ ਮਗਰੋਂ ਵੀ ਨਾ ਬਦਲੇ ਬਾਗੀ ਮੰਤਰੀਆਂ ਦੇ ਤੇਵਰ, ਕੈਬਨਿਟ ਬੈਠਕ 'ਚੋਂ ਰਹੇ ਗੈਰ-ਹਾਜ਼ਰ

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਸੁਪਰੀਡੈਂਟ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਫ਼ਰ ਭੱਤਾ ਤੇ ਪੈਟਰੋਲ-ਡੀਜ਼ਲ ਦੇ ਪ੍ਰਤੀ ਪੂਰਤੀ ਕਲੇਮ ਨਹੀਂ ਕਰਦੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News