ਪਹਿਲਾਂ ਵਾਅਦੇ ਪੂਰੇ ਕਰਨ, ਫਿਰ ਹੀ ਲੰਬੀ ਆਉਣ ਕੈਪਟਨ : ਬਾਦਲ
Tuesday, Sep 18, 2018 - 06:35 PM (IST)

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਹੈ ਕਿ ਉਹ ਲੰਬੀ ਹਲਕੇ 'ਚ ਵੜਨ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਇੱਥੋਂ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ। ਸਾਬਕਾ ਮੁੱਖ ਮੰਤਰੀ ਨੇ ਕੈਪਟਨ 'ਤੇ ਤੰਜ ਕੱਸਦਿਆਂ ਕਿਹਾ ਕਿ ਬੇਸ਼ੱਕ ਇਸ ਹਲਕੇ ਨੇ ਕੈਪਟਨ ਨੂੰ ਭਜਾ ਦਿੱਤਾ ਸੀ ਪਰ ਫਿਰ ਵੀ ਇਕ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਹੈ। ਇਸ ਲਈ ਉਹ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਹੀ ਲੰਬੀ ਆਉਣ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਰੈਲੀ ਨੇ ਮੁੱਖ ਮੰਤਰੀ ਨੂੰ ਲੋਕਾਂ ਬਾਰੇ ਸੋਚਣ ਅਤੇ ਆਪਣੇ ਮਹਿਲਾਂ 'ਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਮੁੱਖ ਮੰਤਰੀ ਨੂੰ ਲੋਕਾਂ ਦੀ ਸੇਵਾ ਵਾਸਤੇ ਮਹਿਲਾਂ 'ਚੋਂ ਬਾਹ ਕੱਢਣ ਲਈ ਹਰ ਵਾਰੀ ਰੈਲੀ ਕਰਨੀ ਪਿਆ ਕਰੇਗੀ।