ਬਾਦਲ ਦੇ ਸਵਾਗਤ ਲਈ ਨਹੀਂ ਬਹੁੜਿਆ ਕੋਈ ਅਕਾਲੀ!

Thursday, Feb 07, 2019 - 03:25 PM (IST)

ਬਾਦਲ ਦੇ ਸਵਾਗਤ ਲਈ ਨਹੀਂ ਬਹੁੜਿਆ ਕੋਈ ਅਕਾਲੀ!

ਲੁਧਿਆਣਾ (ਜ. ਬ.) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨੀਂ ਆਪਣੇ ਦੋਸਤ ਦੀ ਖਬਰ ਲੈਣ ਲੁਧਿਆਣਾ ਪੁੱਜੇ ਸਨ। ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਸ. ਬਾਦਲ ਦਾ ਸਵਾਗਤ ਕਰਨ ਜਾਂ ਉਨ੍ਹਾਂ ਦੇ ਅੱਗੇ-ਪਿੱਛੇ ਲੁਧਿਆਣਾ ਸ਼ਹਿਰ ਦਾ ਵੀ ਵੱਡਾ ਅਕਾਲੀ ਆਗੂ ਮੌਜੂਦ ਨਹੀਂ ਸੀ।

ਜਦੋਂਕਿ ਲੁਧਿਆਣਾ 'ਚ ਕੌਂਸਲਰ, ਜ਼ਿਲਾ ਪ੍ਰਧਾਨ, ਸਾਬਕਾ ਮੰਤਰੀ, ਸਾਬਕਾ ਸਲਾਹਕਾਰ ਅਤੇ ਸਾਬਕਾ ਚੇਅਰਮੈਨ ਤੋਂ ਇਲਾਵਾ ਸੈਂਕੜੇ ਯੂਥ ਵਿੰਗ, ਇਸਤਰੀ ਵਿੰਗ, ਐੱਸ. ਸੀ. ਵਿੰਗ, ਬੀ. ਸੀ. ਵਿੰਗ ਦੇ ਆਗੂਆਂ ਦੀ ਫੌਜ ਬੈਠੀ ਹੈ। ਇਸ ਫੇਰੀ ਦੌਰਾਨ ਸ. ਬਾਦਲ ਕੋਲ ਸਿਰਫ ਭਗਵਾਨ ਸਿੰਘ ਭਾਊ ਅਤੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਸਨ। ਸ. ਬਾਦਲ ਦੀ ਫੇਰੀ ਮੌਕੇ ਲੁਧਿਆਣਾ ਦੀ ਲੀਡਰਸ਼ਿਪ ਦਾ ਉਨ੍ਹਾਂ ਦੀ ਫੇਰੀ ਤੋਂ ਦੂਰ ਰਹਿਣਾ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਜਨਮ ਦੇ ਗਿਆ, ਜਦੋਂਕਿ ਸਿਰ 'ਤੇ ਲੋਕ ਸਭਾ ਚੋਣਾਂ ਹਨ ਪਰ ਅਕਾਲੀ-ਭਾਜਪਾ ਆਗੂ ਆਪਣੇ ਆਕਾ ਤੋਂ ਦੂਰ ਹੀ ਰਹੇ। ਇਕ ਟਕਸਾਲੀ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਸਵ. ਅਮਰਜੀਤ ਭਾਟੀਆ ਅੱਜ ਯਾਦ ਆਉਂਦੇ ਹਨ ਜੋ ਉਨ੍ਹਾਂ ਦੀ ਫੇਰੀ ਮੌਕੇ ਉਨ੍ਹਾਂ ਦਾ ਪਰਛਾਵਾਂ ਬਣਦੇ ਸਨ।


author

Anuradha

Content Editor

Related News