ਬਾਦਲ ਦੇ ਫਾਰਮ ਹਾਊਸ ''ਚ ਕਿਨੂੰਆਂ ''ਤੇ ਡਾਕਾ!

Saturday, Nov 24, 2018 - 06:58 PM (IST)

ਬਾਦਲ ਦੇ ਫਾਰਮ ਹਾਊਸ ''ਚ ਕਿਨੂੰਆਂ ''ਤੇ ਡਾਕਾ!

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਲਾਸਰ ਸਥਿਤ ਫਾਰਮ ਹਾਊਸ ਵਿਚ ਵੀਰਵਾਰ ਰਾਤ ਦੋ ਲੋਕਾਂ ਨੂੰ ਕਿਨੂੰ ਚੋਰੀ ਕਰਨ ਦੇ ਦੋਸ਼ ਵਿਚ ਕਾਬੂ ਕੀਤਾ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਫਾਰਮ ਹਾਊਸ ਦੇ ਮੈਨੇਜਰ ਗੁਰਬਾਜ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਹ ਪਿੰਡ ਰਾਮਪੁਰਥੇੜੀ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਸਿੱਧੂ ਨਾਲ ਫਾਰਮ ਹਾਊਸ ਵਿਚ ਕਿਨੂੰ ਪਲਾਂਟ ਦਾ ਨਿਰੀਖਣ ਕਰ ਰਹੇ ਸਨ। 
ਇਸ ਦੌਰਾਨ ਉਨ੍ਹਾਂ ਨੂੰ ਕਿਨੂੰਆਂ ਦੇ ਬਾਗ ਵਿਚ ਇਕ ਟਾਟਾ-ਐੱਸ. ਗੱਡੀ ਖੜ੍ਹੀ ਦੇਖੀ, ਜਿਸ ਵਿਚ ਦੋ ਵਿਅਕਤੀ ਕਿਨੂੰ ਤੋੜ ਕੇ ਗੱਡੀ ਵਿਚ ਭਰ ਰਹੇ ਸਨ। ਗੱਡੀ ਵਿਚ ਲਗਭਗ 50 ਕਰੇਟ ਕਿਨੂੰ ਭਰ ਚੁੱਕੇ ਸਨ ਜਿਸ ਦੀ ਕੀਮਤ ਲਗਭਗ 16200 ਰੁਪਏ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਕੇਸ਼ ਵਾਸੀ ਰਾਨੀਆਂ ਗੇਟ ਸਿਰਸਾ ਤੇ ਅਮਰਜੀਤ ਉਰਫ ਸ਼ੇਰੀ ਵਾਸੀ ਸਿਰਸਾ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News