ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ

Friday, Jul 30, 2021 - 06:25 PM (IST)

ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ

ਜਲੰਧਰ/ਮੁਕਤਸਰ (ਰਮਨਦੀਪ ਸੋਢੀ) : ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵੱਲੋਂ ਅੱਜ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ। ਪਿੰਡ ਬਾਦਲ ਵਿਖੇ ਗੜ੍ਹੀ ਕਰੀਬ ਇੱਕ ਘੰਟਾ ਵੱਡੇ ਬਾਦਲ ਦੇ ਨਾਲ ਪੰਜਾਬ ਦੇ ਮਸਲਿਆਂ ਅਤੇ ਨਵੇਂ ਗਠਜੋੜ ਦੀ ਅਗਲੀ ਰਣਨੀਤੀ ਬਾਰੇ ਚਰਚਾ ਕਰਦੇ ਰਹੇ। ਇਸ ਮੌਕੇ ਗੜ੍ਹੀ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਮੌਜੂਦ ਸਨ। ਮੁਲਾਕਾਤ ਉਪਰੰਤ ਗੜ੍ਹੀ ਨੇ ਦੱਸਿਆ ਕਿ ਉਹ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਸੰਬੰਧੀ ਹਾਲ ਜਾਨਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ ਸਨ, ਉੱਥੇ ਹੀ ਉਨ੍ਹਾਂ ਵੱਡੇ ਬਾਦਲ ਤੋਂ ਸਿਆਸਤ ਦੀਆਂ ਕਈ ਬਾਰੀਕੀਆਂ ਬਾਰੇ ਵੀ ਗਿਆਨ ਲਿਆ। ਜਸਬੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ 2022 ਦੀਆਂ ਚੋਣਾਂ ਲਈ ਬਿਲਕੁਲ ਸਿਹਤਯਾਬ ਹਨ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਹੀ ਅਕਾਲੀ ਦਲ ਬਸਪਾ ਗਠਜੋੜ ਚੋਣਾਂ ਦਾ ਮੋਰਚਾ ਫਤਿਹ ਕਰੇਗਾ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ’ਚ ਕਾਂਗਰਸ ਹਾਈਕਮਾਨ, ਕਈ ਵਿਧਾਇਕਾਂ ਦੀ ਵਧੀ ਟੈਨਸ਼ਨ

PunjabKesari

ਪੰਜਾਬ ਦੀ ਤਤਕਾਲੀ ਸਥਿਤੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ਲੋਕ ਕੈਪਟਨ ਸਰਕਾਰ ਦੀਆਂ ਖਾਮੀਆਂ ਅਤੇ ਦੋ ਲੀਡਰਾਂ ਦੇ ਆਪਸੀ ਕਲੇਸ਼ ਤੋਂ ਖਫ਼ਾ ਹਨ, ਜਦਕਿ ਆਮ ਆਦਮੀ ਪਾਰਟੀ ਦਾ ਪੰਜਾਬ ’ਚ ਕੋਈ ਵਜੂਦ ਨਹੀਂ ਹੈ, ਅਜਿਹੇ ’ਚ ਅਕਾਲੀ ਦਲ ਹੀ ਲੋਕਾਂ ਕੋਲ ਇਕ ਅਜਿਹਾ ਬਦਲ ਹੈ ਜੋ ਪੰਜਾਬ ਦੀ ਤਰੱਕੀ ਦਾ ਰਾਹ ਬਣ ਸਕਦਾ ਹੈ। ਇਸ ਮੌਕੇ ਬਸਪਾ ਦੇ ਜਨਰਲ ਸਕੱਤਰ ਡਾ. ਨਛੱਤਰਪਾਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਇਕ ਹੋਰ ਵੱਡਾ ਕਦਮ, ਸਕੂਲਾਂ ਲਈ ਲਿਆ ਇਹ ਫ਼ੈਸਲਾ

ਨੋਟ - ਅਕਾਲੀ ਦਲ-ਬਸਪਾ ਗਠਜੋੜ ਨੂੰ ਤੁਸੀਂ ਕਿਵੇਂ ਦੇਖਦੇ ਹੋਠ?


author

Gurminder Singh

Content Editor

Related News