ਆਪਣੀ ਹੀ ਸਰਕਾਰ ਅਤੇ ਕੈਪਟਨ ’ਤੇ ਪਰਗਟ ਸਿੰਘ ਨੇ ਬੋਲੇ ਤਿੱਖੇ ਬੋਲ, ਜਾਣੋ ਕੀ ਕਿਹਾ (ਵੀਡੀਓ)

Sunday, May 02, 2021 - 02:05 PM (IST)

ਜਲੰਧਰ (ਬਿਊਰੋ) - ਜਲੰਧਰ ਦੇ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਵਲੋਂ ਜਗਬਾਣੀ ਦੇ ਸੀਨੀਅਰ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕੋਟਕਪੂਰਾ  ਗੋਲੀਕਾਂਢ ਦੇ ਨਾਲੋ ਬੇਅਦਬੀ ਮਾਮਲਾ ਜ਼ਿਆਦਾ ਖ਼ਾਸ ਹੈ, ਜਿਸ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਬੇਅਦਬੀ ਮਾਮਲੇ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਹੋਇਆ ਹੈ। ਅਕਾਲੀ ਦਲ ਇਸ ਮਾਮਲੇ ਤੋਂ ਨਾ ਬਚਿਆ ਅਤੇ ਨਾ ਹੀ ਬਚ ਸਕਦਾ ਹੈ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬੇਅਦਬੀ ਹੋਈ ਸੀ ਅਤੇ ਸਾਡੀ ਸਰਕਾਰ ਨੇ ਇਸ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਕਹੀ ਸੀ। ਬੇਅਦਬੀ ਮਾਮਲੇ ’ਤੇ ਹੁਣ ਦੋਵੇਂ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਬਣ ਗਈਆਂ ਹਨ। 

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

ਪਰਗਟ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਸਬੰਧ ’ਚ ਇਹ ਕਹਿਣਾ ਚਾਹੁੰਦੇ ਹਨ ਕਿ ਇਸ ਦੇ ਜੋ ਵੀ ਦੇਸ਼ੀ ਹੋਣ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਜ਼ਾ ਦਿੱਤੀ ਜਾਵੇ ਤਾਂਕਿ ਕੋਈ ਹੋਰ ਵਿਅਕਤੀ ਅਜਿਹਾ ਕੰਮ ਕਰਨ ਦੀ ਮੁੜ ਕੋਸ਼ਿਸ਼ ਨਾ ਕਰੇ। ਪਰਗਟ ਸਿੰਘ ਨੇ ਕਿਹਾ ਕਿ 2007 ’ਚ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਸੰਵਾਗ ਰਚਿਆਂ ਸੀ, ਉਹ ਵੀ ਅਕਾਲੀ ਦਲ ਦੀ ਦੇਣ ਹੈ। 

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆ

ਆਗੂਆਂ ’ਤੇ ਬੋਲਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਸਾਰੇ ਆਗੂ ਆਪੋ-ਆਪਣੇ ਹਲਕੇ ’ਚ ਲੀਡਰ ਬਣੋ, ਚਮਚੇ ਨਹੀਂ। ਅੱਜ ਦੇ ਲੋਕ ਸਿਆਸੀ ਬੰਦੇ ਨੂੰ ਪਸੰਦ ਨਹੀਂ ਕਰਦੇ। ਲੀਡਰ ਹੋਣਾ ਇਕ ਤਰ੍ਹਾਂ ਦੀ ਗਾਲ ਹੈ। ਜੇਕਰ ਲੋਕਾਂ ਨੂੰ ਕੋਈ ਕੰਮ ਨਾ ਹੋਵੇ ਤਾਂ ਉਹ ਲੀਡਰਾਂ ਕੋਲ ਆਉਣਗੇ ਹੀ ਨਹੀਂ। ਕਾਂਗਰਸ ਦੀ ਪਾਰਟੀ ਛੱਡ ਆਮ ਆਦਮੀ ਪਾਰਟੀ ’ਚ ਜਾਣ ਦੇ ਬਾਰੇ ਜਦੋਂ ਪਰਗਟ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਸ ਪਾਰਟੀ ’ਚ ਜਾਣ ਦਾ ਅਜੇ ਤੱਕ ਕੋਈ ਪਲਾਨ ਨਹੀਂ।

ਪੜ੍ਹੋ ਇਹ ਵੀ ਖਬਰ ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

ਪਰਗਟ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਮੰਤਰੀਆਂ ਨੂੰ ਲੋਕਾਂ ਸਾਹਮਣੇ ਜਾਣ ਲਈ ਛੱਡਿਆ ਹੀ ਨਹੀਂ। ਪਰਗਟ ਨੇ ਕਿਹਾ ਕਿ ਕੈਪਟਨ ਬਹੁਤ ਚੰਗੇ ਹਨ, ਉਨ੍ਹਾਂ ਦਾ ਦਿਮਾਗ ਬਹੁਤ ਤੇਜ਼ ਹੈ ਪਰ ਉਹ ਕਿਸੇ ਕੰਮ ਲਈ ਇਸਤੇਮਾਲ ਤਾਂ ਹੋਵੇ। ਪਰਗਟ ਮੰਨਦੇ ਨੇ ਕੈਪਟਨ ਨੂੰ ਕੁਝ ਚਮਚੇ ਵਿਧਾਇਕਾਂ ਨੇ ਗੁੰਮਰਾਹ ਕੀਤਾ ਹੋਇਆ ਹੈ, ਜੋ ਜ਼ਿਆਦਾਤਰ ਆਪਣੇ ਲਾਹੇ ਖਾਤਰ ਕੈਪਟਨ ਨੂੰ ਸੱਚ ਨਹੀਂ ਦੱਸਦੇ ਤੇ ਜ਼ਮੀਨੀ ਹਕੀਕਤ ਤੋਂ ਜਾਣੂੰ ਨਹੀਂ ਕਰਵਾਉਂਦੇ ਹਨ। ਉਹ ਲਗਾਤਾਰ ਪੰਪ ਮਾਰ ਕੇ ਸਿਸਟਮ ਦੇ ਨਾਲੋਂ ਇਕ ਸ਼ਖਸੀਅਤ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। 

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 


author

rajwinder kaur

Content Editor

Related News