ਪਰਗਟ ਸਿੰਘ ਮਾਮਲੇ ’ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਕਿਹਾ ਕੈਪਟਨ ਦੇ ਸਲਾਹਕਾਰ ’ਤੇ ਦਰਜ ਹੋਵੇ ਮਾਮਲਾ

Wednesday, May 19, 2021 - 06:36 PM (IST)

ਚੰਡੀਗੜ੍ਹ : ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ’ਤੇ ਧਮਕੀ ਦੇਣ ਦੇ ਲਗਾਏ ਦੋਸ਼ਾਂ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੇ ਸਲਾਹਕਾਰ ’ਤੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ। ਬਾਜਵਾ ਨੇ ਆਖਿਆ ਕਿ ਜੇਕਰ ਪਰਗਟ ਸਿੰਘ ਚਾਹੁਣ ਤਾਂ ਚੰਡੀਗੜ੍ਹ ਦੇ ਥਾਣੇ ’ਚ ਜਾ ਕੇ ਐੱਫ. ਆਰ. ਦਰਜ ਕਰਵਾ ਸਕਦੇ ਹਨ ਅਤੇ ਜੇਕਰ ਉਹ ਕੇਸ ਦਰਜ ਕਰਵਾਉਂਦੇ ਹਨ ਇਹ ਮਾਮਲਾ ਬਹੁਤ ਅੱਗੇ ਤੱਕ ਜਾਵੇਗਾ। ‘ਜਗ ਬਾਣੀ’ ਟੀ. ਵੀ. ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਮੁੱਖ ਮੰਤਰੀ ਨੂੰ ਇਸ ਮਾਮਲੇ ’ਚ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੀ ਕੈਪਟਨ ਨੂੰ ਚਿਤਾਵਨੀ, 45 ਦਿਨਾਂ ਦਾ ਦਿੱਤਾ ਅਲਟੀਮੇਟਮ

ਬਾਜਵਾ ਨੇ ਕਿਹਾ ਕਿ ਵਿਧਾਇਕ ਇਕ ਸਲਾਹਕਾਰ ਤੋਂ ਕਿਤੇ ਸੀਨੀਅਰ ਹੁੰਦਾ ਹੈ ਅਤੇ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜਿਸ ਨੂੰ ਉਹ ਹਾਈਕਮਾਨ ਕੋਲ ਲੈ ਕੇ ਜਾਣਗੇ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਆਪਣੇ ਸਲਾਹਕਾਰ ਨੂੰ ਉਹ ਬਾਹਰ ਰਸਤਾ ਵਿਖਾਉਣ ਪਰ ਉਹ ਲਗਾਤਾਰ ਚੁੱਪ ਧਾਰੀ ਬੈਠੇ ਹਨ ਅਤੇ ਜੇਕਰ ਉਹ ਚੁੱਪ ਹਨ ਤਾਂ ਇਸ ਦੇ ਮਤਲਬ ਇਹੀ ਹੈ ਕਿ ਇਹ ਧਮਕੀ ਮੁੱਖ ਮੰਤਰੀ ਦੇ ਕਹਿਣ ’ਤੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਪੰਜਾਬ ਕਾਂਗਰਸ ਦਾ ਕਲੇਸ਼, ਮੰਤਰੀ ਚਰਨਜੀਤ ਚੰਨੀ ਨੇ ਫੇਸਬੁੱਕ ਤੋਂ ਹਟਾਈ ਕੈਪਟਨ ਦੀ ਤਸਵੀਰ

ਇਸ ਦੇ ਨਾਲ ਹੀ ਬਾਜਵਾ ਨੇ ਸਾਫ਼ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਕਹਿਣ ’ਤੇ ਵਿਜੀਲੈਂਸ ਕਿਸੇ ਵਿਧਾਇਕ ਜਾਂ ਕਾਂਗਰਸ ਦੇ ਕਿਸੇ ਹੋਰ ਲੀਡਰ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਇਸ ਦਾ ਉਹ ਗੰਭੀਰ ਨੋਟਿਸ ਲੈਣਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਲੀਡਰ ’ਤੇ ਕੋਈ ਕਾਰਵਾਈ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ : ਕੋਟਕਪੂਰਾ ਤੋਂ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਪੁੱਤ, ਫਿਰ ਪਿਤਾ ਤੇ ਮਾਂ ਦੀ ਵੀ ਕੋਰੋਨਾ ਕਾਰਣ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News