ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਖੋਹ ਰਹੀ ਏ ਕੇਂਦਰ ਸਰਕਾਰ : ਖਾਲਸਾ

09/30/2019 2:00:18 PM

ਅੰਮ੍ਰਿਤਸਰ (ਛੀਨਾ) : ਕੇਂਦਰ ਸਰਕਾਰ ਬਹੁ-ਗਿਣਤੀ ਫਿਰਕੇ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਦੇ ਹੱਕਾਂ ਅਤੇ ਅਧਿਕਾਰਾਂ ਨੂੰ ਖੋਹ ਰਹੀ ਹੈ। ਘੱਟ ਗਿਣਤੀਆਂ 'ਤੇ ਜ਼ੁਲਮ ਢਾਹੇ ਜਾ ਰਹੇ ਹਨ। ਫਿਰਕੂ ਨਫਰਤ ਫੈਲਾ ਕੇ ਦੇਸ਼ 'ਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਕਸ਼ਮੀਰ 'ਚ ਕਸ਼ਮੀਰੀਆਂ ਨੂੰ ਕੈਦ ਕਰ ਕੇ ਰੱਖਿਆ ਗਿਆ ਹੈ, ਵੱਡੀ ਪੱਧਰ 'ਤੇ ਭਾਰਤੀ ਫੌਜ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਫੈੱਡਰੇਸ਼ਨ ਜਲਦ ਹੀ ਕਸ਼ਮੀਰ ਦੇ ਹਾਲਾਤ ਜਾਣਨ ਲਈ ਇਕ ਵਫਦ ਕਸ਼ਮੀਰ ਭੇਜੇਗੀ।

ਇਹ ਵਿਚਾਰ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਤੇ ਭਾਈ ਮੇਜਰ ਸਿੰਘ ਖਾਲਸਾ ਨੇ ਕੇਂਦਰੀ ਯਤੀਮਖਾਨਾ (ਪੁਤਲੀਘਰ) ਵਿਖੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਦੀ ਅਗਵਾਈ ਹੇਠ ਹੋਈ ਇਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪ੍ਰਗਟਾਏ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੂਰਾ ਸਾਲ ਊੜਾ ਅਤੇ ਜੂੜਾ ਸੰਭਾਲ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਗਿਆ, ਜਿਸ ਅਧੀਨ ਪੰਜਾਬ ਅਤੇ ਬਾਹਰੀ ਰਾਜਾਂ 'ਚ ਫੈੱਡਰੇਸ਼ਨ ਕੈਂਪ ਲਾ ਕੇ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਅਤੇ ਸਿੱਖੀ ਸਰੂਪ 'ਚ ਸਜਣ ਲਈ ਪ੍ਰੇਰੇਗੀ। ਭਾਈ ਖਾਲਸਾ ਨੇ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਫੈੱਡਰੇਸ਼ਨ ਨਾਲ ਜੋੜਿਆ ਜਾਵੇਗਾ, ਜਿਸ ਦੀ ਆਰੰਭਤਾ ਕਰਦਿਆਂ ਭਾਈ ਜਸ਼ਨਪ੍ਰੀਤ ਸਿੰਘ ਖਾਲਸਾ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਧਾਨ, ਭਾਈ ਨਵਜੋਤ ਸਿੰਘ, ਭਾਈ ਅਮਨਦੀਪ ਸਿੰਘ (ਦੋਵੇਂ) ਸੀਨੀਅਰ ਮੀਤ ਪ੍ਰਧਾਨ, ਭਾਈ ਮਹਿਤਾਬ ਸਿੰਘ, ਭਾਈ ਬਲਕਰਨਪ੍ਰੀਤ ਸਿੰਘ (ਦੋਵੇਂ) ਮੀਤ ਪ੍ਰਧਾਨ, ਭਾਈ ਰਵੀਸ਼ੇਰ ਸਿੰਘ ਜਨਰਲ ਸਕੱਤਰ, ਭਾਈ ਹਰਦੀਪ ਸਿੰਘ ਜਥੇਬੰਦਕ ਸਕੱਤਰ ਤੇ ਭਾਈ ਕਰਮਦੀਪ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ।


Anuradha

Content Editor

Related News