ਪੰਜ ਸਿੰਘ ਸਾਹਿਬਾਨ ਨੇ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ’ਤੇ ਲਾਈ ਰੋਕ ਹਟਾਈ

Saturday, Apr 10, 2021 - 06:17 PM (IST)

ਪੰਜ ਸਿੰਘ ਸਾਹਿਬਾਨ ਨੇ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ’ਤੇ ਲਾਈ ਰੋਕ ਹਟਾਈ

ਅੰਮ੍ਰਿਤਸਰ (ਜ.ਬ)- ਪੰਜ ਸਿੰਘ ਸਾਹਿਬਾਨ ਵੱਲੋਂ 31 ਮਾਰਚ ਦੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਇਕੱਤਰਤਾ ਵਿਚ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ, ਜਿਨ੍ਹਾਂ ’ਤੇ 2017 ਵਿਚ ਇਕ ਵੀਡੀਓ ਵਾਇਰਲ ਹੋਣ ਕਾਰਣ ਗੰਭੀਰ ਦੋਸ਼ ਲੱਗੇ ਸਨ, ’ਤੇ ਲਾਈ ਰੋਕ ਖ਼ਤਮ ਕਰ ਦਿੱਤੀ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਗੰਭੀਰ ਦੋਸ਼ਾਂ ਕਾਰਣ ਚਰਨਜੀਤ ਸਿੰਘ ਚੱਢਾ ਦੇ ਕੰਮਕਾਜ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਲਗਾਉਂਦਿਆਂ ਉਨ੍ਹਾਂ ਦਾ ਚੀਫ਼ ਖਾਲਸਾ ਦੀਵਾਨ ਦੀ ਪ੍ਰਧਾਨਗੀ ਅਹੁਦੇ ਲਈ ਚੋਣ ਲੜਨਾ ਜਾਂ ਕਿਸੇ ਵੀ ਸਮਾਗਮ ਜਾਂ ਮੀਟਿੰਗ ਵਿਚ ਹਿੱਸਾ ਲੈਣ ’ਤੇ ਰੋਕ ਲਗਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੋਰੋਨਾ ਦੇ ਔਖੇ ਸਮੇਂ ’ਚ ਪੰਜਾਬ ਲਈ ਖ਼ਤਰੇ ਦੀ ਘੰਟੀ

ਜ਼ਿਕਰਯੋਗ ਹੈ ਕਿ 31 ਮਾਰਚ ਦੀ ਮੀਟਿੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਇਹ ਕਹਿ ਕੇ ਟਾਲਾ ਵੱਟ ਲਿਆ ਸੀ ਕਿ ਚੱਢਾ ਦੇ ਕੇਸ ’ਤੇ ਵਿਚਾਰ ਕੀਤੀ ਜਾਵੇਗੀ। ਇਹ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬ ਵੱਲੋਂ ਕੋਈ ਫ਼ੈਸਲਾ ਦਬਾ ਕੇ ਉਸ ਨਾਲ ਸਬੰਧਤ ਵਿਅਕਤੀ ਨੂੰ ਚੁੱਪ-ਚੁਪੀਤੇ ਪੱਤਰਕਾ ਭੇਜੀ ਗਈ ਹੋਵੇ ਪਰ ਫਿਰ ਵੀ ਇਹ ਪੱਤਰਕਾ ਮੀਡੀਆ ਤੱਕ ਛੁਪਦੇ ਛੁਪਾਉਂਦੇ ਪਹੁੰਚ ਹੀ ਗਈ ਹੈ। ਇਸ ਮੀਟਿੰਗ ਵਿਚ ਗਿਆਨੀ ਹਰਪ੍ਰੀਤ ਸਿੰਘ ਦੇ ਇਲਾਵਾ ਗਿਆਨੀ ਰਘਬੀਰ ਸਿੰਘ, ਗਿਆਨੀ ਰਣਜੀਤ ਸਿੰਘ ਗੌਹਰ ਮਸਕੀਨ, ਭਾਈ ਦਿਲਬਾਗ ਸਿੰਘ ਤੇ ਭਾਈ ਮੰਗਲ ਸਿੰਘ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ਖਾਤੇ ’ਚ ਫਸਲ ਦੀ ਸਿੱਧੀ ਅਦਾਇਗੀ ’ਤੇ ਭੜਕੇ ਨਵਜੋਤ ਸਿੱਧੂ ਨੇ ਆਖ ਦਿੱਤੀ ਵੱਡੀ ਗੱਲ

ਇਹ ਪੱਤਰਕਾ ਚਰਨਜੀਤ ਸਿੰਘ ਚੱਢਾ ਨੂੰ 5 ਅਪ੍ਰੈਲ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲੈਟਰ ਪੈਡ ’ਤੇ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਵੱਲੋਂ ਜਾਰੀ ਕੀਤੀ ਗਈ ਹੈ, ਜਿਸਦਾ ਨੰਬਰ ਅ:ਤ/21-03 ਹੈ, ਜਿਸ ਵਿਚ ਇਹ ਲਿਖਿਆ ਗਿਆ ਹੈ ਕਿ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ 31 ਮਾਰਚ ਨੂੰ ਹੋਈ ਇਕੱਤਰਤਾ ਵਿਚ ਪੰਜ ਸਿੰਘ ਸਾਹਿਬਾਨ ਵੱਲੋਂ ਆਪ ਦਾ ਕੇਸ ਵਿਚਾਰਨ ਉਪਰੰਤ ਲਏ ਗਏ ਫ਼ੈਸਲੇ ਮੁਤਾਬਿਕ ਆਪ ਪੁਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਚੱਲਦੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ

ਬੰਦ ਆ ਰਿਹਾ ਸੀ ਨਿੱਜੀ ਸਹਾਇਕ ਦਾ ਫੋਨ
ਇਸ ਸਬੰਧੀ ਜਦ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਨੂੰ ਫੋਨ ਕੀਤਾ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਫੋਨ ਨਹੀਂ ਉਠਾਇਆ ਪਰ ਬਾਅਦ ਵਿਚ ਫੋਨ ਬੰਦ ਆਉਂਦਾ ਰਿਹਾ।

ਇਹ ਵੀ ਪੜ੍ਹੋ : ਤਰਨਤਾਰਨ ’ਚ ਵੱਡੀ ਵਾਰਦਾਤ, ਵਿਆਹ ਸਮਾਗਮ ਦੌਰਾਨ ਅੰਨ੍ਹਵਾਹ ਚੱਲੀਆਂ ਗੋਲ਼ੀਆਂ

ਕੀ ਕਹਿੰਦੇ ਨੇ ਚਰਨਜੀਤ ਸਿੰਘ ਚੱਢਾ
‘ਜਗ ਬਾਣੀ’ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਮੇਰੇ ’ਤੇ ਲੱਗੇ ਇਲਜ਼ਾਮ ਹਟ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਆਏ ਸਨ ਤੇ ਅੱਜ ਉਨ੍ਹਾਂ ਗੁਰਦੁਆਰਾ ਕਲਗੀਧਰ, ਰਤਨ ਸਿੰਘ ਚੌਕ ਵਿਖੇ ਸਤਿਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਧੰਨਵਾਦ ਲਈ ਸ੍ਰੀ ਅਖੰਡ ਪਾਠ ਸਾਹਿਬ ਰੱਖ ਦਿੱਤੇ ਹਨ, ਜਿਨ੍ਹਾਂ ਦੇ ਭੋਗ ਵਿਸਾਖੀ ਵਾਲੇ ਦਿਨ ਪੈਣਗੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News