ਲੁਧਿਆਣਾ ਦੇ ਮਸ਼ਹੂਰ ਪੰਡਿਤ ਪਰੌਂਠੇ ਵਾਲੇ ਦਾ ਔਰਤ ਨਾਲ ਪਿਆ ਪੰਗਾ, ਪੜ੍ਹੋ ਪੂਰਾ ਮਾਮਲਾ

02/03/2024 1:55:47 PM

ਲੁਧਿਆਣਾ (ਵੈੱਬ ਡੈਸਕ, ਤਰੁਣ) : ਇੱਥੇ ਪੰਡਿਤ ਪਰੌਂਠੇ ਵਾਲੇ ਦੀ ਦੁਕਾਨ ਅਕਸਰ ਵਿਵਾਦਾਂ 'ਚ ਰਹਿੰਦੀ ਹੈ। ਦੇਰ ਰਾਤ ਤੱਕ ਖੁੱਲ੍ਹੀ ਰਹਿਣ ਵਾਲੀ ਪੰਡਿਤ ਪਰੌਂਠੇ ਵਾਲੇ ਦੀ ਦੁਕਾਨ ਬਾਹਰ ਹੁੜਦੰਗ ਅਤੇ ਕੁੱਟਮਾਰ ਕਰਨ ਦੀਆਂ ਖ਼ਬਰਾਂ ਅਕਸਰ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ ਪਰ ਇਸ ਵਾਰ ਪੰਡਿਤ ਪਰੌਂਠੇ ਵਾਲੇ ਦਾ ਪੰਗਾ ਗੁਆਂਢੀ ਨਾਲ ਪਿਆ ਹੈ। ਦੋਹਾਂ ਪੱਖਾਂ ਨੇ ਇਕ-ਦੂਜੇ 'ਤੇ ਦੋਸ਼ ਲਾਏ ਹਨ। ਪੰਡਿਤ ਪਰੌਂਠੇ ਵਾਲੇ ਦੇ ਮਾਲਕ ਰਮਨ ਦਾ ਕਹਿਣਾ ਹੈ ਕਿ ਉਸ ਦਾ ਗੁਆਂਢੀ ਅਕਸਰ ਉਸ ਨੂੰ ਪਰੇਸ਼ਾਨ ਕਰਦਾ ਹੈ ਅਤੇ ਖਾਣਾ ਖਾਣ ਵਾਲੇ ਗਾਹਕਾਂ ਨਾਲ ਗੁਆਂਢੀ ਅਸ਼ਲੀਲ ਹਰਕਤਾਂ ਕਰਦਾ ਹੈ। 31 ਜਨਵਰੀ ਦੀ ਰਾਤ ਨੂੰ ਵੀ ਅਜਿਹਾ ਹੀ ਹੋਇਆ।

ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ PSEB ਨੇ ਜਾਰੀ ਕੀਤੇ ਸਖ਼ਤ ਹੁਕਮ, ਹਰ ਹਾਲ 'ਚ ਮੰਨਣੇ ਪੈਣਗੇ

ਜਦੋਂ ਗੁਆਂਢੀ ਨੇ ਗਾਹਕਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਉਨ੍ਹਾਂ ਦੇ ਸਾਹਮਣੇ ਦੀ ਪਿਸ਼ਾਬ ਕਰ ਦਿੱਤਾ। ਇਸ ਗੱਲ ਦਾ ਵਿਰੋਧ ਕਰਨ 'ਤੇ ਉਕਤ ਗੁਆਂਢੀ ਨੇ ਉਸ ਨਾਲ ਕੁੱਟਮਾਰ ਕੀਤੀ। ਦੂਜੇ ਪਾਸੇ ਗੁਆਂਢੀ ਦੀ ਪਤਨੀ ਦਾ ਕਹਿਣਾ ਹੈ ਕਿ 31 ਜਨਵਰੀ ਦੀ ਰਾਤ ਨੂੰ ਉਸ ਦਾ ਪਤੀ ਖਾਣਾ ਖਾ ਰਿਹਾ ਸੀ ਕਿ ਅਚਾਨਕ ਪੰਡਿਤ ਪਰੌਂਠੇ ਵਾਲੇ ਦੇ ਕੁੱਝ ਲੋਕ ਉਸ ਦੇ ਪਤੀ ਨਾਲ ਕੁੱਟਮਾਰ ਕਰਨ ਲੱਗੇ। ਜਦੋਂ ਉਸ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਅਤੇ ਉਸ ਦੇ ਗਲੇ 'ਚ ਪਾਈ ਸੋਨੇ ਦੀ ਚੇਨ ਖੋਹ ਲਈ।

ਇਹ ਵੀ ਪੜ੍ਹੋ : ਪੰਜਾਬ 'ਚ AAP ਵਿਧਾਇਕ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ, ਜਲਦ ਹੋ ਸਕਦੀ ਹੈ ਕਾਰਵਾਈ (ਵੀਡੀਓ)

ਗੁਆਂਢਣ ਔਰਤ ਨੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਸਬੰਧੀ ਥਾਣਾ ਪ੍ਰਭਾਰੀ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪੰਡਿਤ ਪਰੌਂਠੇ ਵਾਲੇ ਦਾ ਗੁਆਂਢੀ ਨਾਲ ਅਕਸਰ ਝਗੜ ਰਹਿੰਦਾ ਹੈ। ਗੁਆਂਢਣ ਔਰਤ ਨੇ ਕੁੱਟਮਾਰ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ ਪਰ ਕਈ ਵਾਰ ਬੁਲਾਉਣ ਦੇ ਬਾਵਜੂਦ ਔਰਤ ਥਾਣੇ ਨਹੀਂ ਪਹੁੰਚੀ। ਉੱਥੇ ਹੀ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਧਿਰਾਂ ਵਿਚਕਾਰ ਝਗੜਾ ਸੁਲਝ ਚੁੱਕਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News