ਪੰਚਾਇਤੀ ਰਾਜ ਮੁਲਾਜ਼ਮਾਂ ਦਾ ਧਰਨਾ ਜਾਰੀ

08/21/2018 5:36:41 AM

 ਕਪੂਰਥਲਾ,   (ਗੁਰਵਿੰਦਰ ਕੌਰ)-  ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ’ਚ ਪੰਚਾਇਤੀ ਰਾਜ ਮੁਲਾਜ਼ਮ ਐਸੋਸੀਏਸ਼ਨ ਵਲੋਂ ਦਿੱਤਾ ਜਾ ਰਿਹਾ ਧਰਨਾ ਤੇ ਕਲਮਛੋਡ਼ ਹਡ਼ਤਾਲ ਜਿਥੇ ਅੱਜ 23ਵੇਂ ਦਿਨ ’ਚ ਦਾਖਿਲ ਹੋ ਗਈ ਹੈ ਉਥੇ ਹੀ ਸਟੇਟ ਹੈੱਡ ਕੁਆਰਟਰ ਮੋਹਾਲੀ ਵਿਖੇ ਆਰੰਭ ਕੀਤੀ ਗਈ ਭੁੱਖ ਹਡ਼ਤਾਲ ਚੌਥੇ ਦਿਨ ’ਚ ਪ੍ਰਵੇਸ਼ ਕਰ ਗਈ ਹੈ, ਜਿਸ ਤਹਿਤ ਅੱਜ ਪੰਜਾਬ ਦੇ ਤਿੰਨ ਜ਼ਿਲਿਆਂ ਤਰਨਤਾਰਨ, ਅੰਮ੍ਰਿਤਸਰ ਤੇ ਜਲੰਧਰ ਦੇ ਸਮੂਹ ਕਰਮਚਾਰੀ ਭੁੱਖ ਹਡ਼ਤਾਲ ’ਤੇ ਬੈਠੇ। ਧਰਨੇ ਨੂੰ ਸੰਬੋਧਨ ਕਰਦੇ ਟੈਕਸ ਕੁਲੈਕਟਰ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਤੇ ਪੰਚਾਇਤ ਸਕੱਤਰ ਬਲਦੇਵ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਯੂਨੀਅਨ ਆਰ-ਪਾਰ ਦੀ ਲਡ਼ਾਈ ਕਰਨ ਲਈ ਮਜਬੂਰ ਹੋਵੇਗੀ, ਜਿਸਦੀ ਪੂਰਨ ਤੌਰ ’ਤੇ ਜ਼ਿੰਮੇਵਾਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹੋਵੇਗੀ। ਇਸ ਮੌਕੇ ਸੁਪਰਡੈਂਟ ਰਵਿੰਦਰਪਾਲ ਸਿੰਘ, ਪਰਮਜੀਤ ਕੁਮਾਰ, ਹਰਜੀਤ ਸਿੰਘ, ਰਾਮ ਲੁਭਾਇਆ, ਹਰਜਿੰਦਰ ਕੁਮਾਰ, ਗੁਰਮੇਲ ਸਿੰਘ ਸਾਰੇ ਪੰਚਾਇਤ ਸਕੱਤਰ, ਸੇਵਾਦਾਰ ਰਾਮ ਕਿਸ਼ੋਰ, ਕਲਰਕ ਸਰਬਜੀਤ ਸਿੰਘ, ਪੰਚਾਇਤ ਅਫਸਰ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।
 
 


Related News