ਸਾਰਾ ਪਿੰਡ ਜਨਰਲ ਕੈਟਾਗਿਰੀ ਦਾ, ਸਰਕਾਰ ਚਾਹੁੰਦੀ ਹੈ ਐੱਸ.ਸੀ. ਸਰਪੰਚ (ਵੀਡੀਓ)
Sunday, Dec 23, 2018 - 05:45 PM (IST)
ਜਲੰਧਰ (ਸੋਨੂੰ ਮਹਾਜਨ)—ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ 'ਚ ਹੱਲਚੱਲ ਮਚੀ ਪਈ ਹੈ। ਉੱਥੇ ਹੀ ਜਲੰਧਰ ਦਾ ਪਿੰਡ ਬੈਨਾਪੁਰ 'ਚ ਬਿਲਕੁੱਲ ਚੁੱਪ ਛਾਈ ਹੋਈ ਹੈ। ਪਿੰਡ ਦੀਆਂ ਗਲੀਆਂ 'ਚ ਕੋਈ ਸ਼ੋਰ-ਸ਼ਰਾਬਾ ਨਹੀਂ ਹੈ। ਅਜਿਹਾ ਨਹੀਂ ਕਿ ਇਸ ਪਿੰਡ 'ਚ ਸਰਪੰਚ ਦੀ ਚੋਣ ਨਹੀਂ ਹੋਣੀ। ਇਹ ਮਸਲਾ ਇਹ ਹੈ ਕਿ ਸਰਕਾਰ ਨੇ ਇਸ ਪਿੰਡ ਨੂੰ ਰਿਜ਼ਰਵ ਕੈਟਾਗਰੀ 'ਚ ਰੱਖਿਆ ਹੈ। ਪਿੰਡ ਦਾ ਸਰਪੰਚ ਐੱਸ.ਸੀ. ਵਿਅਕਤੀ ਹੀ ਬਣ ਸਕਦਾ ਹੈ। ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪਿੰਡ 'ਚ ਇਕ ਵੀ ਐੱਸ.ਸੀ. ਵੋਟ ਨਹੀਂ ਹੈ। ਜਦਕਿ ਪਿੰਡ 'ਚ ਕੁੱਲ 136 ਵੋਟਾਂ ਹਨ।
ਦੱਸ ਦੇਈਏ ਕਿ 30 ਦਸੰਬਰ ਨੂੰ ਪੰਜਾਬ 'ਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਅਤੇ ਪਿੰਡਾਂ 'ਚ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਹੋ ਚੁੱਕੀ ਹੈ ਅਤੇ ਪਿੰਡ ਬੈਨਾਪੁਰ ਦੇ ਇਸ ਅਨੋਖੇ ਮਸਲੇ ਕਰਕੇ ਅੱਧ ਵਿਚਾਲੇ ਲਟਕ ਰਿਹਾ ਹੈ।