ਪੰਚਾਇਤੀ ਚੋਣਾਂ 2018 : ਮਾਨਸਾ ਜ਼ਿਲੇ 'ਚ ਹੁਣ ਤੱਕ ਹੋਈ 70 ਫੀਸਦੀ ਪੋਲਿੰਗ

Sunday, Dec 30, 2018 - 05:23 PM (IST)

ਪੰਚਾਇਤੀ ਚੋਣਾਂ 2018 : ਮਾਨਸਾ ਜ਼ਿਲੇ 'ਚ ਹੁਣ ਤੱਕ ਹੋਈ 70 ਫੀਸਦੀ ਪੋਲਿੰਗ

ਮਾਨਸਾ(ਸੰਦੀਪ ਮਿੱਤਲ, ਮਨਜੀਤ)— ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਮਾਨਸਾ ਜ਼ਿਲੇ 'ਚ 70 ਪ੍ਰਤੀਸ਼ਤ ਪੋਲਿੰਗ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਜ਼ਿਲੇ ਅੰਦਰ ਪੰਚਾਇਤੀ ਚੋਣਾਂ ਲਈ 245 ਪਿੰਡਾਂ 'ਚ 561 ਉਮੀਦਵਾਰ ਆਪਣੇ ਕਿਸਮਤ ਅਜ਼ਮਾ ਰਹੇ ਹਨ। ਅਤੇ 38 ਪਿੰਡਾਂ ਦੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸ ਦੇ ਨਾਲ 31 ਪਿੰਡਾਂ ਦੀਆਂ ਪੰਚਾਇਤਾ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਇਸ ਜ਼ਿਲੇ ਅੰਦਰ ਕਈ ਪਿੰਡਾਂ 'ਚ ਸਰਪੰਚੀ ਜਿੱਤਣ ਲਈ ਸਿਰਧੜ ਦੀ ਬਾਜ਼ੀ ਲੱਗੀ ਹੋਈ ਹੈ। ਪਿੰਡਾਂ 'ਚ ਵੋਟਰਾਂ ਵੱਲੋਂ ਕੜਾਕੇ ਦੀ ਠੰਡ 'ਚ ਵੀ ਵੋਟ ਪਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ।

ਮਾਨਸਾ ਜ਼ਿਲੇ 'ਚ ਪੁਲਸ ਵਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ 547 ਬੂਥਾਂ 'ਤੇ 1490 ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ। ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਕਿਹਾ ਕਿ ਚੋਣਾਂ ਦਾ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਨਿਰਪੱਖ ਅਤੇ ਸੁਖਾਲੇ ਮਾਹੌਲ ਵਿਚ ਕਰਵਾਉਣ ਲਈ ਹਰੇਕ ਪੁਲਸ ਮੁਲਾਜ਼ਮ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਉਨ੍ਹਾਂ ਕਿਹਾ ਕਿ ਜ਼ਿਲੇ 'ਚ 275 ਥਾਵਾਂ 'ਤੇ ਬਣਾਏ ਗਏ ਜ਼ਿਲ੍ਹੇ ਦੇ ਕੁੱਲ 547 ਪੋਲਿੰਗ ਬੂਥਾਂ ਵਿਚੋਂ ਗ਼ੈਰ-ਸੰਵੇਦਨਸ਼ੀਲ, ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ 'ਤੇ 1294 ਪੁਲਸ ਅਧਿਕਾਰੀ/ਮੁਲਾਜ਼ਮ ਅਤੇ ਹਰਿਆਣਾ ਨਾਲ ਲਗਦੀ ਸਰਹੱਦ ਲਈ 25 ਅੰਤਰ-ਰਾਜੀ ਸਰਹੱਦੀ ਨਾਕੇ ਅਤੇ 7 ਅੰਤਰ-ਜ਼ਿਲਾ ਨਾਕਿਆਂ 'ਤੇ ਤਾਇਨਾਤ ਪੁਲਸ ਕਰਮਚਾਰੀ ਬਹੁਤ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।

12 ਵਜੇ ਤੱਕ ਹੋਈ ਪੋਲਿੰਗ

ਮਾਨਸਾ : 70 ਫੀਸਦੀ ਪੋਲਿੰਗ
ਪਿੰਡ ਮੂਸਾ : 74.5 ਫੀਸਦੀ ਪੋਲਿੰਗ

ਪੁਲਸ ਮੁਖੀ ਨੇ ਪੋਲਿੰਗ ਬੂਥਾਂ ਦਾ ਕੀਤਾ ਦੌਰਾ 
ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਅੱਜ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ।


author

cherry

Content Editor

Related News