ਪੰਜਾਬ 'ਚ ਅਲਰਟ, ਅੰਮ੍ਰਿਤਸਰ ਏਅਰ ਪੋਰਟ ਦੀ ਸੁਰੱਖਿਆ ਵਧਾਈ

Wednesday, Feb 27, 2019 - 06:54 PM (IST)

ਪੰਜਾਬ 'ਚ ਅਲਰਟ, ਅੰਮ੍ਰਿਤਸਰ ਏਅਰ ਪੋਰਟ ਦੀ ਸੁਰੱਖਿਆ ਵਧਾਈ

ਅੰਮ੍ਰਿਤਸਰ (ਸੰਜੀਵ, ਇੰਦਰਜੀਤ, ਰਾਜਵਿੰਦਰ) : ਰਾਜੌਰੀ ਸੈਕਟਰ 'ਚ ਭਾਰਤ ਵਾਲੇ ਪਾਸੇ ਪਾਕਿਸਤਾਨੀ ਜੰਗੀ ਜਹਾਜ਼ਾਂ ਦੇ ਦਾਖਲ ਹੋਣ ਅਤੇ ਬੰਬ ਸੁੱਟਣ ਤੋਂ ਬਾਅਦ ਅੰਮ੍ਰਿਤਸਰ ਸਥਿਤ ਰਾਜਾਸਾਂਸੀ ਏਅਰ ਪੋਰਟ ਤੋਂ ਬੰਦ ਕੀਤੀਆਂ ਗਈਆਂ ਸਾਰੀਆਂ ਫਲਾਈਟਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ। ਅਹਿਤਿਆਤ ਵਜੋਂ ਏਅਰ ਪੋਰਟ ਦੇ ਬਾਹਰ ਵੀ ਵਾਧੂ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ।  

PunjabKesari

ਸੁਰੱਖਿਆ ਦਾ ਲਿਹਾਜ਼ ਨਾਲ ਭਾਰਤ ਸਰਕਾਰ ਨੇ ਸਰਹੱਦੀ ਇਲਾਕਿਆਂ ਤੇ ਹਵਾਈ ਅੱਡਿਆਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਜਦਕਿ ਜੰਮੂ-ਕਸ਼ਮੀਰ ਤੇ ਪੰਜਾਬ ਦੇ ਸਾਰੇ ਹਵਾਈ ਅੱਡਿਆਂ ਤੋਂ ਨਾਗਰਿਕ ਉਡਾਣਾਂ 'ਤੇ ਪਹਿਲਾਂ ਰੋਕ ਲਗਾ ਦਿੱਤੀ ਗਈ ਸੀ, ਸੂਤਰਾਂ ਮੁਤਾਬਕ ਇਹ ਰੋਕ ਹਟਾ ਦਿੱਤੀ ਗਈ ਹੈ। ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਏਅਰ ਪੋਰਟ ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਤੁਰੰਤ ਰੋਕ ਦਿੱਤੀਆਂ ਗਈਆਂ ਸਨ। ਰਾਜਾਸਾਂਸੀ ਏਅਰ ਪੋਰਟ ਸਣੇ, ਪਠਾਨਕੋਟ ਏਅਰਬੇਸ, ਆਦਮਪੁਰ ਅਤੇ ਚੰਡੀਗੜ੍ਹ ਏਅਰਪੋਰਟ 'ਤੇ ਵੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।

PunjabKesari


author

Gurminder Singh

Content Editor

Related News