ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ

01/14/2020 12:57:57 AM

ਬਟਾਲਾ, (ਮਠਾਰੂ)- ਸਾਈਂ ਮੀਆਂਮੀਰ ਸਾਹਿਬ ਟਰੱਸਟ ਦੇ ਮੌਜੂਦਾ ਮੁਖੀ ਸਾਈਂ ਸਈਅਦ ਅਲੀ ਰਜਾ ਗਿਲਾਨੀ ਕਾਦਰੀ ਦਰਬਾਰ ਸਾਈਂ ਮੀਆਂਮੀਰ ਸਾਹਿਬ ਲਾਹੌਰ ਦੇ ਉਪਰਾਲੇ ਸਦਕਾ ਪਹਿਲੀ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮਾਘੀ ਦੇ ਸ਼ੁਭ ਦਿਹਾਡ਼ੇ ’ਤੇ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੂਫ਼ੀ ਸੰਤ ਸਾਈਂ ਮੀਆਂਮੀਰ ਜੀ ਪਾਸੋਂ ਸ੍ਰੀ ਦਰਬਾਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਵਾਇਆ ਸੀ, ਦੇ ਸਬੰਧ ’ਚ ਪਹਿਲੀ ਵਾਰ ਨੀਂਹ ਪੱਥਰ ਦਿਵਸ ਸਬੰਧੀ ਵੱਡੇ ਪੱਧਰ ’ਤੇ ਸਮਾਗਮ ਗੁ. ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਬਾਰ ਸਾਈਂ ਮੀਆਂਮੀਰ ਸਾਹਿਬ ਲਾਹੌਰ ਵਿਖੇ ਰੱਖੇ ਗਏ ਹਨ। ਜਿਨ੍ਹਾਂ ’ਚ ਸ਼ਾਮਲ ਹੋਣ ਲਈ ਅੱਜ ਭਾਰਤ ਤੋਂ ਸ੍ਰੀ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਦੇ ਲਾਂਘੇ ਰਾਹੀਂ ਸੰਗਤਾਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ।

ਇਸ ਮੌਕੇ ਜਥੇ ਦੀ ਅਗਵਾਈ ਕਰ ਰਹੇ ਭਾਈ ਰੁਪਿੰਦਰ ਸਿੰਘ ਸ਼ਾਮਪੁਰਾ ਚੀਫ਼ ਪੈਟਰਨ ਨਾਨਕ ਸਾਈਂ ਫਾਊਂਡੇਸ਼ਨ ਸ੍ਰੀ ਹਜ਼ੂਰ ਸਾਹਿਬ ਅਤੇ ਜਨਰਲ ਸਕੱਤਰ ਸਾਈਂ ਮੀਆਂਮੀਰ ਫਾਊਂਡੇਸ਼ਨ ਨੇ ਦੱਸਿਆ ਕਿ 13 ਅਤੇ 14 ਜਨਵਰੀ ਨੂੰ ਮਹਾਨ ਕੀਰਤਨ ਦਰਬਾਰ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਦਰਬਾਰ ਸਾਈਂ ਮੀਆਂਮੀਰ ਸਾਹਿਬ ਵਿਖੇ ਸਜਾਏ ਜਾਣਗੇ, ਜਿਸ ’ਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਿਰਕਤ ਕਰਨਗੀਆਂ।

ਅੱਜ ਜਥੇ ’ਚ ਗਿ. ਇਕਬਾਲ ਸਿੰਘ ਸ੍ਰੀ ਪਟਨਾ ਸਾਹਿਬ ਵਾਲੇ, ਡੀ. ਪੀ. ਸਿੰਘ ਚਾਵਲਾ ਪ੍ਰਸ਼ਾਸਕੀ ਅਧਿਕਾਰੀ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਡਾ. ਐੱਸ. ਪੀ. ਸਿੰਘ ਉਬਰਾਏ ਮੁੱਖ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਭੁਪਿੰਦਰ ਸਿੰਘ ਸਾਧੂ ਪ੍ਰਸ਼ਾਸਕੀ ਅਧਿਕਾਰੀ ਬੋਰਡ ਤਖਤ ਸਚਖੰਡ ਸ੍ਰੀ ਪਟਨਾ ਸਾਹਿਬ, ਅਰਬਪ੍ਰੀਤ ਸਿੰਘ ਏਸ਼ੀਆ ਹੈੱਡ ਖਾਲਸਾ ਏਡ, ਸਿੱਖ ਵਿਧਵਾਨ ਭਗਵਾਨ ਸਿੰਘ ਜੌਹਲ, ਅੰਮ੍ਰਿਤਪਾਲ ਸਿੰਘ ਦਰਦੀ, ਭਾਈ ਅਮਰਜੀਤ ਸਿੰਘ ਅਨਮੋਲ, ਦਲਜੀਤ ਸਿੰਘ ਕਾਹਲੋਂ, ਸਵਿੰਦਰ ਸਿੰਘ ਭਾਗੋਵਾਲੀਆ, ਗੁਰਪ੍ਰੀਤ ਸਿੰਘ ਖਾਲਸਾ ਏਡ, ਭਰਪੂਰ ਸਿੰਘ ਜਲੰਧਰ, ਭਾਈ ਲਖਵਿੰਦਰ ਸਿੰਘ ਆਧੀਆ, ਬੀਬੀ ਹਰਜੁਗਜੀਤ ਕੌਰ, ਬੀਬਾ ਸਰਗੁਨ ਕੌਰ ਦਿਉਲ ਆਦਿ ਅਤੇ ਹੋਰ ਸੰਗਤਾਂ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ’ਚ ਪਾਕਿਸਤਾਨ ਲਈ ਰਵਾਨਾ ਹੋਈਆਂ। ਇਸ ਮੌਕੇ ਮਾ. ਜੋਗਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੰਜੀਵ ਸ਼ਰਮਾ, ਸਰਬਜੀਤ ਸਿੰਘ, ਮਨਜੀਤ ਸਿੰਘ ਹੈਪੀ, ਜਤਿੰਦਰ ਕੱਦ, ਬੀਬੀ ਸਰਬਜੀਤ ਕੌਰ ਅਤੇ ਹੋਰ ਹਾਜ਼ਰ ਸਨ।       


Bharat Thapa

Content Editor

Related News