ਭਾਰਤ ਪੁੱਜੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ

03/09/2019 9:55:31 PM

ਅੰਮ੍ਰਿਤਸਰ (ਨੀਰਜ)-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿ ’ਚ ਪੈਦਾ ਹੋਇਆ ਤਣਾਅ ਹੁਣ ਘੱਟ ਹੁੰਦਾ ਨਜ਼ਰ ਆ ਰਿਹਾ ਹੈ ਤੇ ਦੋਵਾਂ ਦੇਸ਼ਾਂ ’ਚ ਸ਼ਾਂਤੀ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਵਾਹਗਾ-ਅਟਾਰੀ ਬਾਰਡਰ ਨੂੰ ਕਰਾਸ ਕਰਕੇ ਭਾਰਤ ਆਏ ਤੇ ਦਿੱਲੀ ਲਈ ਰਵਾਨਾ ਹੋ ਗਏ।

ਉਨ੍ਹਾਂ ਨੂੰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 18 ਫਰਵਰੀ ਨੂੰ ਪਾਕਿਸਤਾਨ ਸੱਦ ਲਿਆ ਸੀ, ਉਸ ਵੇਲੇ ਪਾਕਿਸਤਾਨ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿਚ ਸ਼ਾਂਤੀ ਤੋਂ ਬਾਅਦ ਹੀ ਸੋਹੇਲ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਆਪਣੇ ਹਾਈ ਕਮਿਸ਼ਨਰ ਅਜੇ ਬਿਸਾਰਿਆ ਨੂੰ ਵਾਪਸ ਸੱਦ ਲਿਆ ਸੀ। ਫਿਲਹਾਲ ਪਾਕਿ ਹਾਈ ਕਮਿਸ਼ਨਰ ਦੇ ਭਾਰਤ ਪਰਤਣ ਨਾਲ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚ ਸ਼ਾਂਤੀ ਦਾ ਮਾਹੌਲ ਬਣੇਗਾ।


Sunny Mehra

Content Editor

Related News