ਪਾਕਿ ’ਚ ਹਿੰਦੂਆ ਦੀਆਂ ਲਾਸ਼ਾਂ ਦੀ ਬੇਕਦਰੀ, ਨਸੀਬ ਨਹੀਂ ਹੋ ਰਹੀ ਅਸਥੀਆਂ ਰੱਖਣ ਲਈ ਜਗ੍ਹਾ ਤੇ ਗੰਗਾਜਲ
Thursday, Feb 25, 2021 - 11:18 AM (IST)
ਅੰਮ੍ਰਿਤਸਰ (ਕੱਕੜ) - ਪਾਕਿ ’ਚ ਰਹਿਣ ਵਾਲੇ ਘੱਟ ਗਿਣਤੀ ਹਿੰਦੂ ਉੱਥੇ ਬਦ ਤੋਂ ਬਦਤਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸ ਦੇ ਨਾਲ ਹੀ ਉੱਥੋਂ ਦੇ ਹਿੰਦੂ ਭਾਰਤ ਸਰਕਾਰ ਦੇ ਵੀ ਵੀਜ਼ਾ ਨਿਯਮਾਂ ਦੀ ਪ੍ਰਕਿਰਿਆ ਤੋਂ ਪ੍ਰੇਸ਼ਾਨ ਹਨ, ਜਿਸ ਕਾਰਨ ਉਹ ਹਿੰਦੂ ਲਾਸ਼ਾਂ ਦੀਆਂ ਅਸਥੀਆਂ ਨੂੰ ਗੰਗਾ ਦਾ ਪਾਣੀ ਨਸੀਬ ਨਾ ਕਰ ਪਾਉਣ ਦੀ ਮਜਬੂਰ ਹਾਲਤ ’ਚ ਹਨ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼
ਜਾਣਕਾਰੀ ਅਨੁਸਾਰ ਪਾਕਿ ਦੇ ਕਰਾਚੀ ਮਹਾਨਗਰ ਦੇ ਸ਼ਾਹ ਸ਼ਮਸ਼ਾਨਘਾਟ ਦੇ ਸਟੋਰਰੂਮ ’ਚ ਇਨ੍ਹੀਂ ਦਿਨੀਂ ਹਿੰਦੂ ਲਾਸ਼ਾਂ ਦੀਆਂ ਅਸਥੀਆਂ ਰੱਖਣ ਨੂੰ ਜਗ੍ਹਾ ਨਹੀਂ ਹੈ, ਕਿਉਂਕਿ ਪੂਰਾ ਸਟੋਰ ਅਸਥੀਆਂ ਨਾਲ ਭਰੇ ਲੋਟੋ ਅਤੇ ਘੜਿਆਂ ਨਾਲ ਭਰਿਆ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਲਾਸ਼ਾਂ ਦੇ ਪਰਿਵਾਰ ਹਿੰਦੂ ਰੀਤੀ-ਰਿਵਾਜ਼ਾ ਅਨੁਸਾਰ ਅਸਥੀਆਂ ਨਾਲ ਭਾਰਤ ’ਚ ਆ ਕੇ ਹਰਿਦੁਆਰ ਆਉਣ ਦੇ ਇੱਛੁਕ ਹਨ ਪਰ ਦੋਵਾਂ ਦੇਸ਼ਾਂ ’ਚ ਵੀਜ਼ਾ ਪ੍ਰਣਾਲੀ ਦੀ ਜੱਦੋ-ਜਹਿਦ ਕਾਰਣ ਪਾਕਿਸਤਾਨ ਦੇ ਹਿੰਦੂਆਂ ਨੂੰ ਅਸਥੀਆਂ ਨੂੰ ਭਾਰਤ ਲਿਆਉਣ ਲਈ ਵੀਜ਼ਾ ਨਹੀਂ ਮਿਲ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ
ਸੂਤਰ ਦੱਸਦੇ ਹਨ ਕਿ ਇਸ ਸਮੇਂ ਸ਼ਮਸ਼ਾਨਘਾਟ ਸਟੋਰ ਪੂਰੀ ਤਰ੍ਹਾਂ ਅਸਥੀਆਂ ਨਾਲ ਭਰ ਚੁੱਕੇ ਹਨ ਅਤੇ ਪਾਕਿਸਤਾਨ ’ਚ ਰਹਿਣ ਵਾਲੇ ਘੱਟ ਗਿਣਤੀ ਹਿੰਦੂ ਵਰਗ ਇਨ੍ਹਾਂ ਅਸਥੀਆਂ ਨੂੰ ਗੰਗਾਜਲ ’ਚ ਪ੍ਰਵਾਹ ਕਰਨਾ ਚਾਹੁੰਦੇ ਹਨ, ਇਹ ਵੀ ਪਤਾ ਲੱਗਾ ਹੈ ਕਿ ਉੱਥੇ ਸ਼ਮਸ਼ਾਨਘਾਟ ’ਚ ਹੁਣ ਅਸਥੀਆਂ ਦੇ ਰੱਖਣ ਦੀ ਜਗ੍ਹਾ ਨਾ ਹੋਣ ਕਾਰਣ ਹਿੰਦੂਆਂ ਵੱਲੋਂ ਅਸਥੀਆਂ ਨੂੰ ਹਰਿਦੁਆਰ ’ਚ ਗੰਗਾ ਨਦੀ ’ਚ ਪ੍ਰਵਾਹ ਕਰਨ ਲਈ ਭਾਰਤ ਸਰਕਾਰ ਵੱਲੋਂ ਵੀਜ਼ਾ ਪ੍ਰਣਾਲੀ ਨੂੰ ਸੌਖਾ ਕਰਨ ਹੇਤੂ ਮਦਦ ਮੰਗੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼