ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਜਣਿਆਂ ਦੀ ਹੋਈ ਮੌਤ

Friday, Jul 05, 2024 - 06:59 PM (IST)

ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਜਣਿਆਂ ਦੀ ਹੋਈ ਮੌਤ

ਔੜ (ਛਿੰਜੀ ਲੜੋਆ)-ਸ੍ਰੀ ਹਜ਼ੂਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਪੰਜ ਜਣਿਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਝਿੰਗੜ ਸਾਬਕਾ ਸਰਪੰਚ ਪਿੰਡ ਝਿੰਗੜਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਸਵ. ਚੂਹੜ ਸਿੰਘ ਦੀ ਧਰਮਪਤਨੀ ਭਜਨ ਕੌਰ ਉਸ ਦਾ ਪੋਤਰਾ ਤਜਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਅਤੇ ਮ੍ਰਿਤਕ ਭਜਨ ਕੌਰ ਦੀ ਭੈਣ ਬਲਵੀਰ ਕੌਰ ਅਤੇ ਉਸ ਦਾ ਪੁੱਤਰ ਜਸਪ੍ਰੀਤ ਸਿੰਘ ਹਾਲ ਵਾਸੀ ਕੈਨੇਡਾ ਜੋ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਆਪਣੇ ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਵਾਸਤੇ ਪੰਜਾਬ ਆਏ ਸਨ ਅਤੇ ਅਸਥੀਆਂ ਜਲ ਪ੍ਰਵਾਹ ਕਰਨ ਉਪਰੰਤ ਫਿਰ ਸਾਰੇ ਜਣੇ 28 ਜੂਨ ਨੂੰ ਇਕ ਇਨੋਵਾ ਗੱਡੀ ’ਚ ਸਵਾਰ ਹੋ ਕੇ ਧਾਰਮਿਕ ਅਸਥਾਨ ਸ੍ਰੀ ਹਜ਼ੂਰ ਸਾਹਿਬ ਨੂੰ ਜਾ ਰਹੇ ਸਨ ।

ਇਹ ਵੀ ਪੜ੍ਹੋ- ਪ੍ਰੇਮ ਜਾਲ 'ਚ ਪਹਿਲਾਂ ਔਰਤ ਨੂੰ ਫਸਾ ਬਣਾਏ ਨਾਜਾਇਜ਼ ਸੰਬੰਧ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਇਹ ਕਾਰਾ

PunjabKesari

ਜਦੋਂ ਇਨ੍ਹਾਂ ਦੀ ਗੱਡੀ ਧਾਰਮਿਕ ਅਸਥਾਨ ਤੋਂ ਦੋ ਘੰਟੇ ਸਫ਼ਰ ਕਰਨ ਉਪਰੰਤ ਏਰੀਆ ਨੇੜੇ ਜੋਤਮਾਲ ਮਹਾਰਾਸ਼ਟਰ ਕੋਲ ਪਹੁੰਚੀ ਤਾਂ ਸੜ੍ਹਕ ਕਿਨਾਰੇ ਖੜ੍ਹੇ ਟਰੱਕ ਦੇ ਪਿੱਛੇ ਹੇਠਾਂ ਜਾ ਵੜੀ ਅਤੇ ਜ਼ਬਰਦਸਤ ਹਾਦਸੇ ਵਿਚ ਗੱਡੀ ਚਕਨਾਚੂਰ ਹੋ ਗਈ ਅਤੇ ਲਾਸ਼ਾਂ ਨੂੰ ਗੱਡੀ ’ਚੋਂ ਕੱਟ ਕੇ ਕੱਢਿਆ ਗਿਆ। ਇਸ ਹਾਦਸੇ ਵਿਚ ਡਰਾਈਵਰ ਜਸਵਿੰਦਰ ਹੇੜੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ।

ਮੌਕੇ ’ਤੇ ਪਹੁੰਚੀ ਪੁਲਸ ਨੇ ਕਾਨੂੰਨੀ ਕਾਰਵਾਈ ਕਰਨ ਉਪਰੰਤ ਐੱਨ. ਆਰ. ਆਈ. ਬਲਵੀਰ ਕੌਰ ਅਤੇ ਉਸ ਦੇ ਪੁੱਤਰ ਜਸਪ੍ਰੀਤ ਸਿੰਘ ਦੀਆਂ ਲਾਸ਼ਾਂ ਕੈਨੇਡਾ ਭੇਜ ਦਿੱਤੀਆਂ ਗਈਆਂ ਅਤੇ ਮ੍ਰਿਤਕ ਭਜਨ ਕੌਰ ਅਤੇ ਉਸ ਦੇ ਪੋਤਰੇ ਤੇਜਿੰਦਰ ਸਿੰਘ ਵਾਸੀ ਝਿੰਗੜਾਂ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ ਅਤੇ ਡਰਾਈਵਰ ਜਸਵਿੰਦਰ ਦਾ ਹੇੜੀਆਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸ ਦਿਨ ਰਹੇਗੀ ਤਨਖਾਹੀ ਛੁੱਟੀ, ਬੰਦ ਰਹਿਣਗੇ ਸਰਕਾਰੀ ਅਦਾਰੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News