ਹੌਸਲੇ ਨੂੰ ਸਲਾਮ, ਲਕਵੇ ਦੀ ਬੀਮਾਰੀ ਨਾਲ ਜੂਝ ਰਿਹਾ ਇਹ ਕਿਸਾਨ ਦੂਜਿਆਂ ਲਈ ਬਣਿਆ ਮਿਸਾਲ

Saturday, Feb 01, 2020 - 06:09 PM (IST)

ਹੌਸਲੇ ਨੂੰ ਸਲਾਮ, ਲਕਵੇ ਦੀ ਬੀਮਾਰੀ ਨਾਲ ਜੂਝ ਰਿਹਾ ਇਹ ਕਿਸਾਨ ਦੂਜਿਆਂ ਲਈ ਬਣਿਆ ਮਿਸਾਲ

ਜਲੰਧਰ/ਹੁਸ਼ਿਆਰਪੁਰ— ਕਹਿੰਦੇ ਨੇ ਜੇਕਰ ਹੌਸਲੇ ਬੁਲੰਦ ਹੋਣ ਤਾਂ ਫਿਰ ਇਨਸਾਨ ਕੋਈ ਵੀ ਮੁਸੀਬਤ ਪਾਰ ਕਰ ਜਾਂਦਾ ਹੈ। ਅਜਿਹਾ ਹੀ ਕੁਝ ਹੁਸ਼ਿਆਰਪੁਰ ਦੇ ਰਹਿਣ ਵਾਲੇ ਕਿਸਾਨ ਕਰਨੈਲ ਸਿੰਘ ਨੇ ਕਰਕੇ ਦਿਖਇਆ, ਜੋ ਲਕਵੇ ਦੀ ਬੀਮਾਰੀ ਨਾਲ ਪੀੜਤ ਹੋਣ ਦੇ ਬਾਵਜੂਦ ਖੇਤਾਂ 'ਚ ਖੁਦ ਜਾ ਕੇ ਆਰਗੇਨਿਕ ਖੇਤੀ ਕਰ ਰਹੇ ਹਨ।  ਦਰਅਸਲ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ ਕਿਸਾਨ ਕਰਨੈਲ ਸਿੰਘ (41) ਨਾਲ ਦੋ ਸਾਲ ਪਹਿਲਾਂ ਇਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ 'ਚ ਉਕਤ ਵਿਅਕਤੀ ਲਕਵੇ ਦਾ ਸ਼ਿਕਾਰ ਹੋ ਗਿਆ ਸੀ। ਲਗਭਗ ਇਕ ਸਾਲ ਆਪਣੇ ਖੇਤਾਂ ਤੋਂ ਦੂਰ ਰਹਿਣ ਦੇ ਬਾਵਜੂਦ, ਜੈਵਿਕ ਖੇਤੀ ਲਈ ਉਸ ਦੇ ਪਿਆਰ ਨੇ ਉਸ ਨੂੰ ਮੁੜ ਖੇਤਾਂ 'ਚ ਲਿਆ ਦਿੱਤਾ ਹੈ। ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਸੀ।

ਬੀਮਾਰੀ ਨਾਲ ਜੂਝ ਰਹੇ ਕਰਨੈਲ ਸਿੰਘ ਕੁਝ ਇਸ ਤਰ੍ਹਾਂ ਕਰਦੇ ਨੇ ਖੇਤੀ
ਕਰਨੈਲ ਸਿੰਘ 3 ਏਕੜ ਦੀ ਜ਼ਮੀਨ 'ਚ ਆਰਗੇਨਿਕ ਖੇਤੀ ਕਰਦੇ ਹਨ, ਜਿੱਥੇ ਉਹ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਂਦੇ ਹਨ। ਉਹ ਫਿਜ਼ੀਓਥੈਰੇਪੀ ਸੈਸ਼ਨ ਤੋਂ ਬਾਅਦ ਆਪਣੇ ਟ੍ਰਾਈਸਾਈਕਲ 'ਤੇ ਆਪਣੇ ਖੇਤਾਂ 'ਚ ਜਾਂਦੇ ਹਨ। ਜ਼ਿੰਦਗੀ 'ਚ ਮੁੜ ਤੋਂ ਆਰਗੇਨਿਕ ਖੇਤੀ ਕਰਨੀ ਉਸ ਦੇ ਲਈ ਸੌਖੀ ਨਹੀਂ ਸੀ। ਉਹ ਆਪਣੇ ਉਪਜ ਵੇਚਣ ਲਈ ਹਰ ਐਤਵਾਰ ਨੂੰ ਜੈਵਿਕ ਮੰਡੀ 'ਚ ਵੀ ਜਾਂਦੇ ਹਨ।
ਕਰਨੈਲ ਸਿੰਘ ਨੇ ਦੱਸਿਆ ਕਿ ਹਾਦਸੇ ਵਾਪਰਨ ਤੋਂ ਬਾਅਦ ਉਨ੍ਹਾਂ ਨਾਕਰਾਤਮਕਤਾ ਨੂੰ ਆਪਣੇ ਕੋਲ ਨਹੀਂ ਆਉਣ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿੰਦਗੀ 'ਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਦੀਆਂ ਗਨ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣਾ ਹੌਸਲਾ ਛੱਡ ਦੇਈਏ। ਭਗਵਾਨ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਭਗਵਾਨ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਜ਼ਿੰਦਗੀ ਦੀ ਤੋਹਫਾ ਦਿੱਤਾ ਹੈ।

ਪਰਿਵਾਰ 'ਚ ਹੋਈ ਇਕ ਮੌਤ ਤੋਂ ਬਾਅਦ ਜੈਵਿਕ ਖੇਤੀ ਕਰਨ ਦਾ ਲਿਆ ਫੈਸਲਾ
ਕਰਨੈਲ ਸਿੰਘ ਸਵੇਰੇ 11 ਵਜੇ ਆਪਣੇ ਖੇਤ 'ਚ ਜਾਂਦੇ ਹਨ ਅਤੇ ਸ਼ਾਮ 6 ਵਜੇ ਤੱਕ ਉਥੇ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਖੇਤ 'ਚ ਰਸਾਇਣਾਂ ਦਾ ਛਿੜਕਾਵ ਕਰੇ ਸਨ ਪਰ ਆਪਣੀ ਭਾਬੀ ਨੂੰ ਕੈਂਸਰ ਦੀ ਬੀਮਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਜੈਵਿਕ ਖੇਤੀ ਵੱਲ ਰੁਖ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਆਪਣੇ ਪਰਿਵਾਰ 'ਚ ਇਕ ਹੈਰਾਨ ਕਰ ਦੇਣ ਵਾਲੀ ਮੌਤ ਦੇਖੀ ਤਾਂ ਪਤਾ ਲੱਗਾ ਕਿ ਕੈਮੀਕਲਸ ਦੀ ਵਰਤੋਂ ਦੇ ਨਤੀਜੇ ਕਿੰਨੇ ਭਿਆਨਕ ਨਿਕਲ ਰਹੇ ਹਨ। ਇਸ ਤੋਂ ਬਾਅਦ ਫਿਰ ਉਨ੍ਹਾਂ ਨੇ ਜੈਵਿਕ ਖੇਤੀ ਕਰਨ ਦਾ ਫੈਸਲਾ ਲਿਆ। ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਕ ਦਿਨ ਉਹ ਬਿਲਕੁਲ ਠੀਕ ਹੋ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਣਗੇ।


author

shivani attri

Content Editor

Related News