ਅੰਮ੍ਰਿਤਸਰ ਪੁਲਸ ਕਮਿਸ਼ਨਰ ਦੇ ਸਖ਼ਤ ਹੁਕਮ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ
Thursday, Nov 05, 2026 - 05:50 PM (IST)
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਸ਼ਹਿਰ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਵਿਵਸਥਾ ਬਣਾਏ ਰੱਖਣ ਲਈ ਕਈ ਅਹਿਮ ਅਤੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇਹ ਨਵੇਂ ਦਿਸ਼ਾ-ਨਿਰਦੇਸ਼ ਮੋਬਾਈਲ ਸਿਮਾਂ ਦੀ ਵਿਕਰੀ, ਵਾਹਨਾਂ ਵਿੱਚ ਹਥਿਆਰਾਂ ਦੀ ਰੋਕ, ਪਾਰਕਿੰਗ ਸਥਾਨਾਂ 'ਤੇ ਸੀਸੀਟੀਵੀ, ਪੁਲਸ/ਫ਼ੌਜ ਦੀਆਂ ਵਰਦੀਆਂ ਅਤੇ ਪਟਾਕਿਆਂ ਦੀ ਆਵਾਜ਼ ਦੀ ਸੀਮਾ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ-ਅੰਮ੍ਰਿਤਸਰ ਪੁਲਸ ਨੇ ਸੁਲਝਾਈਆਂ 3 ਗੋਲੀਬਾਰੀ ਦੀਆਂ ਵਾਰਦਾਤਾਂ, ਵੱਡੇ ਹਥਿਆਰਾਂ ਨਾਲ 16 ਮੁਲਜ਼ਮ ਗ੍ਰਿਫਤਾਰ
ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਦੇ ਹੁਕਮਾਂ ਅਨੁਸਾਰ ਦੁਕਾਨਦਾਰ ਗਾਹਕ ਦਾ ਪਛਾਣ ਪੱਤਰ (ID) ਅਤੇ ਫੋਟੋ ਲਏ ਬਿਨਾਂ ਮੋਬਾਈਲ ਫੋਨ ਜਾਂ ਸਿਮ ਨਹੀਂ ਵੇਚ ਸਕਣਗੇ। ਖਰੀਦਦਾਰ ਦਾ ਨਾਂ, ਪਤਾ, ਜਨਮ ਮਿਤੀ, ਮੋਬਾਈਲ ਨੰਬਰ, ਫੋਟੋ, ਦਸਤਖਤ ਅਤੇ ਅੰਗੂਠੇ ਦਾ ਨਿਸ਼ਾਨ ਰਜਿਸਟਰ ਵਿੱਚ ਦਰਜ ਕਰਨਾ ਲਾਜ਼ਮੀ ਹੋਵੇਗਾ। ਜੇਕਰ ਭੁਗਤਾਨ ਕਿਸੇ ਦੂਜੇ ਵਿਅਕਤੀ ਦੇ ਬੈਂਕ ਖਾਤੇ ਜਾਂ ਯੂਪੀਆਈ ਰਾਹੀਂ ਕੀਤਾ ਜਾਂਦਾ ਹੈ, ਤਾਂ ਉਸ ਵਿਅਕਤੀ ਦਾ ਪਛਾਣ ਪੱਤਰ ਵੀ ਲੈਣਾ ਪਵੇਗਾ। ਇਸ ਤੋਂ ਇਲਾਵਾ ਖਰੀਦਦਾਰ ਨੂੰ ਖਰੀਦਦਾਰੀ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ- ਕਾਂਸਟੇਬਲ ਕਰਮਬੀਰ ਦਾ ਸਾਥੀ ਹਰਜੀਤ ਗ੍ਰਿਫ਼ਤਾਰ, NCB ਨੇ ਕੀਤੀ ਵੱਡੀ ਕਾਰਵਾਈ
ਉਨ੍ਹਾਂ ਕਿਹਾ ਪੁਲਸ, ਅਰਧ-ਸੈਨਿਕ ਬਲਾਂ ਅਤੇ ਫ਼ੌਜ ਦੀ ਵਰਦੀ ਵੇਚਣ ਜਾਂ ਸਿਉਣ ਵਾਲੇ ਦੁਕਾਨਦਾਰਾਂ ਨੂੰ ਖਰੀਦਦਾਰ ਦਾ ਵਿਭਾਗੀ ਪਛਾਣ ਪੱਤਰ ਲੈਣਾ ਹੋਵੇਗਾ। ਖਰੀਦਦਾਰ ਦਾ ਨਾਂ, ਰੈਂਕ, ਪਤਾ, ਫੋਨ ਨੰਬਰ ਅਤੇ ਤਾਇਨਾਤੀ ਦੀ ਜਗ੍ਹਾ ਦਾ ਰਿਕਾਰਡ ਰਜਿਸਟਰ ਵਿੱਚ ਰੱਖਣਾ ਹੋਵੇਗਾ ਅਤੇ ਹਰ ਦੋ ਮਹੀਨਿਆਂ ਬਾਅਦ ਸਬੰਧਤ ਥਾਣੇ ਤੋਂ ਰਜਿਸਟਰ ਦੀ ਤਸਦੀਕ ਕਰਵਾਉਣੀ ਪਵੇਗੀ।
ਇਹ ਵੀ ਪੜ੍ਹੋ-ਲੁਟੇਰਿਆਂ ਦੀ ਵੱਡੀ ਵਾਰਦਾਤ, ਹਥਿਆਰ ਦੀ ਨੋਕ ’ਤੇ ਲੱਖਾਂ ਰੁਪਏ ਦੇ ਪਟਾਕਿਆਂ ਨਾਲ ਭਰੀ ਪਿਕਅੱਪ ਗੱਡੀ ਖੋਹੀ
ਇਸ ਦੇ ਨਾਲ ਹੀ ਉਨ੍ਹਾਂ ਨੇ ਗੱਡੀਆਂ ਵਿੱਚ ਬੇਸਬਾਲ ਬੈਟ, ਤੇਜ਼ਧਾਰ ਹਥਿਆਰ, ਨੁਕੀਲੇ ਹਥਿਆਰ ਅਤੇ ਹੋਰ ਜਾਨਲੇਵਾ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਸੜਕਾਂ ਅਤੇ ਫੁੱਟਪਾਥਾਂ 'ਤੇ ਰੇਹੜੀ-ਫੜ੍ਹੀ, ਖੋਖੇ ਅਤੇ ਅਣਅਧਿਕਾਰਤ ਬੋਰਡ ਲਗਾਉਣ 'ਤੇ ਵੀ ਰੋਕ ਰਹੇਗੀ। ਦੁਕਾਨਦਾਰ ਸੜਕ ਜਾਂ ਫੁੱਟਪਾਥ 'ਤੇ ਸਮਾਨ ਰੱਖ ਕੇ ਨਹੀਂ ਵੇਚ ਸਕਣਗੇ, ਤਾਂ ਜੋ ਟਰੈਫਿਕ ਜਾਮ ਨੂੰ ਰੋਕਿਆ ਜਾ ਸਕੇ ਅਤੇ ਪੈਦਲ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਹੁਕਮ ਜਾਰੀ ਕਰਦਿਆਂ ਪੁਲਸ ਕਮਿਸ਼ਨਰ ਨੇ ਕਿਹਾ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਸਥਾਨਾਂ, ਹਸਪਤਾਲਾਂ ਅਤੇ ਬਾਜ਼ਾਰਾਂ ਸਮੇਤ ਸਾਰੇ ਪਾਰਕਿੰਗ ਸਥਾਨਾਂ 'ਤੇ ਸੀਸੀਟੀਵੀ ਕੈਮਰੇ ਲਗਾਉਣੇ ਲਾਜ਼ਮੀ ਹੋਣਗੇ। ਕੈਮਰਿਆਂ 'ਚ ਵਾਹਨ ਦੀ ਨੰਬਰ ਪਲੇਟ ਅਤੇ ਚਾਲਕ ਦਾ ਚਿਹਰਾ ਸਾਫ਼ ਦਿਖਾਈ ਦੇਣਾ ਚਾਹੀਦਾ ਹੈ। 45 ਦਿਨਾਂ ਦੀ ਰਿਕਾਰਡਿੰਗ ਸੁਰੱਖਿਅਤ ਰੱਖਣੀ ਪਵੇਗੀ ਅਤੇ ਹਰ 15 ਦਿਨਾਂ ਬਾਅਦ ਇਸ ਦੀ ਸੀਡੀ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ। ਪਾਰਕਿੰਗ ਕਰਮਚਾਰੀਆਂ ਦੀ ਪੁਲਸ ਵੈਰੀਫਿਕੇਸ਼ਨ ਅਤੇ ਵਾਹਨ ਮਾਲਕਾਂ ਦਾ ਰਿਕਾਰਡ ਰੱਖਣਾ ਵੀ ਲਾਜ਼ਮੀ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਪਟਾਕਿਆਂ ਦੇ ਪੈਕੇਟ 'ਤੇ ਆਵਾਜ਼ ਦਾ ਪੱਧਰ ਡੈਸੀਬਲ ਵਿੱਚ ਛਾਪਣਾ ਲਾਜ਼ਮੀ ਹੋਵੇਗਾ ਅਤੇ ਨਿਰਧਾਰਤ ਧੁਨੀ ਸੀਮਾ ਤੋਂ ਵੱਧ ਆਵਾਜ਼ ਕਰਨ ਵਾਲੇ ਪਟਾਕਿਆਂ 'ਤੇ ਪਾਬੰਦੀ ਸਬੰਧੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
