ਰੂਹ ਕੰਬਾਊ ਹਾਦਸਾ: ਬੇਕਾਬੂ ਟਰੱਕ ਰਸੋਈ ਦੀ ਕੰਧ ਪਾੜ ਕੇ ਰੋਟੀ ਖਾ ਰਹੇ ਪਰਿਵਾਰ 'ਤੇ ਚੜ੍ਹਿਆ, ਘਰ 'ਚ ਪਏ ਵੈਣ
Thursday, Feb 02, 2023 - 05:54 PM (IST)
ਹੁਸ਼ਿਆਰਪੁਰ (ਅਮਰੀਕ)- ਮਾਨਸਰ-ਹਾਜੀਪੁਰ ਮੁੱਖ ਸੜਕ 'ਤੇ ਪੈਂਦੇ ਪਿੰਡ ਖੁੰਡਾ ਵਿਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਸੜਕ ਕੰਡੇ ਇਕ ਘਰ ਦੀ ਰਸੋਈ ਦੀ ਕੰਧ ਪਾੜ ਇਕ ਬੇਕਾਬੂ ਟਰੱਕ ਨੇ 4 ਮੈਂਬਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟਰੱਕ ਮਾਨਸਰ ਵੱਲੋਂ ਆ ਰਿਹਾ ਸੀ ਅਤੇ ਰੋਟੀ ਖਾ ਰਹੇ ਪਰਿਵਾਰ ਦੇ 4 ਮੈਂਬਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਮਹਿਲਾ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਮਾਪੇ ਦੇ ਘਰ ਖੂੰਡੇ ਆਈ ਹੋਈ ਸੀ ਅਤੇ ਸ਼ਾਮ 7 ਵਜੇ ਦੇ ਕਰੀਬ ਮੇਰੀ ਮਾਤਾ ਸਵਰਨ ਕੌਰ ,ਮੇਰਾ ਭਰਾ ਵਰਿੰਦਰ ਕੁਮਾਰ , ਭਾਬੀ ਰਾਜ ਕੁਮਾਰੀ ਦੇ ਨਾਲ ਰਸੋਈ ਵਿਚ ਰੋਟੀ ਖਾ ਰਹੇ ਸਨ।
ਥੋੜ੍ਹੀ ਦੇਰ ਬਾਅਦ ਇਕ ਜ਼ੋਰ ਦਾ ਖੜਾਕਾ ਹੋਇਆ ਅਤੇ ਟਰੱਕ ਕੰਧ ਤੋੜ ਕੇ ਉਨ੍ਹਾਂ 'ਤੇ ਆ ਚੜ੍ਹਿਆ। ਰੌਲਾ ਸੁੰਣ ਕੇ ਪਿੰਡ ਦੇ ਲੋਕਾਂ ਨੇ ਸਾਨੂੰ ਬਾਹਰ ਕੱਢਿਆ ਅਤੇ ਮੁਕੇਰੀਆਂ ਹਸਪਤਾਲ ਪਹੁੰਚਾਇਆ, ਜਿੱਥੇ ਮੇਰੀ ਮਾਤਾ ਸਵਰਨ ਕੌਰ ਦੀ ਮੌਤ ਹੋ ਗਈ ਅਤੇ ਭਰਾ ਵਰਿੰਦਰ ਕੁਮਾਰ ਨੂੰ ਜਲੰਧਰ ਰੈਫਰ ਕਰ ਦਿਤਾ। ਸਵਰਨ ਕੌਰ ਦੇ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਈ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਤਾ ਜਾਵੇ ਅਤੇ ਟਰੱਕ ਡਰਾਈਵਰ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਫਰਾਰ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ: ਮਾਰਕੀਟ 'ਚ ਵੱਡਾ ਕਾਂਡ ਕਰਦੀ ਫੜੀ ਗਈ ਸਕੂਲ ਦੀ ਪ੍ਰਿੰਸੀਪਲ, ਪੁਲਸ ਆਉਣ 'ਤੇ ਕੀਤਾ ਹੰਗਾਮਾ
ਇਹ ਵੀ ਪੜ੍ਹੋ : ਸਾਡੀ ਨੀਅਤ ਤੇ ਦਿਲ ਸਾਫ਼, ਹਮੇਸ਼ਾ ਗ਼ਰੀਬਾਂ ਦੇ ਹੱਕਾਂ ਵਾਸਤੇ ਚੱਲਦਾ ਰਹੇਗਾ ਹਰਾ ਪੈੱਨ: ਭਗਵੰਤ ਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।