ਪੁਲਸ ਨੂੰ ਮਿਲੀ ਵੱਡੀ ਸਫਲਤਾ, 5 ਕਰੋੜ ਦੀ ਹੈਰੋਇਨ ਸਮੇਤ ਤਸਕਰ ਕਾਬੂ

11/12/2018 5:47:42 PM

ਜਲੰਧਰ/ਲੋਹੀਆਂ (ਜਸਪ੍ਰੀਤ)— ਜਲੰਧਰ ਦਿਹਾਤੀ ਪੁਲਸ ਅਤੇ ਸ਼ਾਹਕੋਟ ਪੁਲਸ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲੋਹੀਆਂ ਦੀ ਪੁਲਸ ਵੱਲੋਂ ਇਕ ਸਮੱਗਲਰ ਨੂੰ 1 ਕਿੱਲੋਗ੍ਰਾਮ ਹੈਰਇਨ ਅਤੇ 6 ਲੱਖ 42 ਹਜ਼ਾਰ ਦੀ ਭਾਰਤੀ ਕਰੰਸੀ ਦੇ ਨਾਲ ਗ੍ਰਿ੍ਰਫਤਾਰ ਕੀਤਾ। ਬਰਮਾਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 5 ਕਰੋੜ ਦੱਸੀ ਜਾ ਰਹੀ ਹੈ। ਨਵਜੋਤ ਸਿੰਘ ਮਾਹਲ ਪੀ. ਪੀ. ਐੱਸ. ਸੀਨੀਅਰ ਪੁਲਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਥਾਣਾ ਲੋਹੀਆਂ ਦੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਬੀਤੇ ਦਿਨ ਪੁਲਸ ਪਾਰਟੀ ਸਮੇਤ ਪਿੰਡ ਰਾਈਵਾਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕਸਬਾ ਲੋਹੀਆਂ ਵੱਲੋਂ ਇਕ ਪਲਸਰ ਮੋਟਰਸਾਈਕਲ 'ਤੇ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਸ਼ੱਕ ਪੈਣ 'ਤੇ ਉਸ ਨੂੰ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਲੈਣ 'ਤੇ ਉਸ ਦੇ ਕੋਲੋਂ ਬੈਗ 'ਚੋਂ 1 ਕਿੱਲੋਗ੍ਰਾਮ ਹੈਰੋਇਨ ਅਤੇ 6 ਲੱਖ 42 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਗਈ। ਪੁਲਸ ਨੇ ਉਸ ਦਾ ਮੋਟਰਸਾਈਕਲ ਵੀ ਕਬਜ਼ੇ 'ਚ ਲੈ ਲਿਆ ਹੈ। ਫੜੇ ਗਏ ਦੋਸ਼ੀ ਦੀ ਪਛਾਣ ਮਨਬੀਰ ਸਿੰਘ (21) ਵਾਸੀ ਤਰਨਤਾਰਨ ਵਲਟੋਹਾ ਵਜੋਂ ਹੋਈ ਹੈ। 

ਪੈਸੇ ਕਮਾਉਣ ਦੇ ਚੱਕਰ 'ਚ ਕਰਨ ਲੱਗਾ ਸੀ ਸਮੱਗਲਿੰਗ 
ਪੁੱਛਗਿੱਛ 'ਚ ਖੁਲਾਸਾ ਕਰਦੇ ਹੋਏ ਮਨਬੀਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਦੋ ਕਿੱਲੇ ਜ਼ਮੀਨ ਪਾਕਿਸਤਾਨ ਬਾਰਡਰ ਦੇ ਨੇੜੇ ਹੈ। ਉਹ ਆਪਣੇ ਗੁਆਂਢ ਦੇ ਪਿੰਡ ਨਾਰਲੀ ਦੇ ਰਹਿਣ ਵਾਲੇ ਸਤਨਾਮ ਸਿੰਘ ਉਰਫ ਸੱਤਾ ਵਾਸੀ ਨਾਲ ਮਿਲ ਕੇ ਸਮੱਗਲਿੰਗ ਦਾ ਧੰਦਾ ਕਰਦਾ ਸੀ। ਸਤਨਾਮ ਨੇ ਹੀ ਉਸ ਨੂੰ ਪੈਸੇ ਕਮਾਉਣ ਦਾ ਲਾਲਚ ਦਿੱਤਾ ਸੀ ਅਤੇ ਸਮੱਗਲਿੰਗ ਕਰਨ ਲਈ ਪ੍ਰੇਰਿਤ ਕੀਤਾ ਸੀ। ਦੱਸਣਯੋਗ ਹੈ ਕਿ ਸਤਨਾਮ ਦੇ ਦੇ ਨਾਲ ਇਕ ਹੋਰ ਸਾਥੀ ਜਸਕਰਨ ਵੀ ਨਾਮਜ਼ਦ ਹੈ, ਜਿਸ ਦੀ ਕੋਠੀ 'ਚ ਸਤਨਾਮ ਸਿੰਘ ਗ੍ਰਿ੍ਰਫਤਾਰੀ ਤੋਂ ਡਰਗਾ ਰਹਿ ਰਿਹਾ ਸੀ। ਸਤਨਾਮ ਸਿੰਘ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਨਸ਼ਾ ਸਮੱਗਲਿੰਗ ਦੇ ਕਈ ਮੁਕੱਦਮੇ ਦਰਜ ਹਨ। 

ਮਨਬੀਰ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਉਹ ਸਤਨਾਮ ਕੋਲੋਂ ਹੀ ਲੈ ਕੇ ਆਇਆ ਸੀ ਅਤੇ ਲੋਹੀਆਂ ਸਮੇਤ ਸੁਲਤਾਨਪੁਰ ਲੋਧੀ 'ਚ ਹੈਰੋਇਨ ਦੀ ਸਪਲਾਈ ਕਰਨੀ ਸੀ। ਅੱਗੇ ਦੱਸਦੇ ਹੋਏ ਮਨਬੀਰ ਨੇ ਕਿਹਾ ਕਿ 6 ਲੱਖ 42 ਹਜ਼ਾਰ ਦੀ ਨਕਦੀ ਉਸ ਨੇ ਜਸਕਰਨ ਸਿੰਘ ਵਾਸੀ ਵਲਟੋਹਾ ਨੂੰ ਹੈਰੋਇਨ ਵੇਚ ਕੇ ਕਮਾਏ ਸਨ। ਪੁਲਸ ਮਨਬੀਰ ਦੇ ਕੋਲੋਂ ਹੋਰ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।


shivani attri

Content Editor

Related News