ਬੱਸ ਦੀ ਲਪੇਟ ''ਚ ਆ ਕੇ 1 ਗੰਭੀਰ ਜ਼ਖਮੀ; ਪੀ. ਜੀ. ਆਈ. ਰੈਫਰ

11/20/2017 12:49:05 AM

ਰੂਪਨਗਰ, (ਵਿਜੇ)- ਅੱਜ ਸਵੇਰੇ 11 ਵਜੇ ਪੁਰਾਣੇ ਬੱਸ ਸਟੈਂਡ 'ਤੇ ਬੱਸ ਦੀ ਉਡੀਕ ਕਰ ਰਹੇ ਇਕ ਵਿਅਕਤੀ ਦੇ ਸੀ. ਟੀ. ਯੂ. ਬੱਸ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੀਨਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ. ਟੀ. ਯੂ. ਦੀ ਬੱਸ ਜਿਵੇਂ ਹੀ ਰੂਪਨਗਰ ਦੇ ਪੁਰਾਣੇ ਬੱਸ ਸਟੈਂਡ 'ਤੇ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਮੌਜੂਦ ਵਿਅਕਤੀ ਬੱਸ 'ਤੇ ਚੜ੍ਹਨ ਲਈ ਦੌੜ ਪਿਆ ਤੇ ਅਚਾਨਕ ਬੱਸ ਦੀ ਲਪੇਟ 'ਚ ਆਉਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਬੱਸ ਦਾ ਚਾਲਕ ਅਸ਼ਵਨੀ ਕੁਮਾਰ ਪੁੱਤਰ ਚੇਤ ਰਾਮ ਵਾਸੀ ਹਮੀਰਪੁਰ ਸਿਵਲ ਹਸਪਤਾਲ ਰੂਪਨਗਰ ਲੈ ਕੇ ਪਹੁੰਚਿਆ ਪਰ ਜ਼ਖਮੀ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ।
ਹਸਪਤਾਲ 'ਚ ਜ਼ਖਮੀ ਵਿਅਕਤੀ ਦੀ ਜੇਬ 'ਚੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਉਸ ਦੀ ਪਛਾਣ ਅਨਿਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਮਕਾਨ ਨੰਬਰ 200/7 ਗੋਹਾਣਾ (ਸੋਨੀਪਤ) ਵਜੋਂ ਹੋਈ ਹੈ।


Related News